ਮੈਲਬਰਨ, 8 ਫਰਵਰੀ – ਆਸਟਰੇਲੀਆ ਦੇ ਸਭ ਤੋਂ ਸਫਲ ਟੀ-20 ਬੱਲੇਬਾਜ਼ ਅਤੇ ਸਾਲ 2021 ਵਿੱਚ ਟੀ-20 ਵਰਲਡ ਕੱਪ ਜੇਤੂ ਕਪਤਾਨ ਆਰੋਨ ਫਿੰਚ (36 ਸਾਲਾ) ਨੇ ਅੱਜ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਫਿੰਚ ਹਾਲਾਂਕਿ ਬਿੱਗ ਬੈਸ਼ ਲੀਗ ਅਤੇ ਘਰੇਲੂ ਟੀ-20 ਮੈਚਾਂ ‘ਚ ਖੇਡਦਾ ਰਹੇਗਾ।
ਕ੍ਰਿਕਟ ਆਸਟਰੇਲੀਆ ਨੇ ਟਵੀਟ ਕੀਤਾ, ”ਸਾਡੇ ਵਰਲਡ ਕੱਪ ਜੇਤੂ ਅਤੇ ਸਭ ਤੋਂ ਲੰਮੇ ਸਮੇਂ ਤੱਕ ਟੀ-20 ਕਪਤਾਨ ਰਹਿਣ ਵਾਲੇ ਆਰੋਨ ਫਿੰਚ ਨੇ ਖੇਡ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਆਪਣੇ ਯੋਗਦਾਨ ਲਈ ਧੰਨਵਾਦ ਆਰੋਨ ਫਿੰਚ।”
ਫਿੰਚ ਦੀ ਕਪਤਾਨੀ ਵਿੱਚ ਆਸਟਰੇਲੀਆ ਨੇ ਦੁਬਈ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਰਲਡ ਕੱਪ 2021 ਜਿੱਤਿਆ ਸੀ। ਫਿੰਚ ਨੇ ਆਸਟਰੇਲੀਆ ਲਈ 5 ਟੈੱਸਟਾਂ ‘ਚ 278 ਦੌੜਾਂ, 146 ਵੰਨ ਡੇਅ ‘ਚ 5406 ਦੌੜਾਂ ਅਤੇ 103 ਟੀ-20 ਇੰਟਰਨੈਸ਼ਨਲ ਮੈਚਾਂ ‘ਚ 3120 ਦੌੜਾਂ ਬਣਾਈਆਂ, ਜਿਸ ‘ਚ 2 ਸੈਂਕੜੇ ਅਤੇ 19 ਅਰਧ ਸੈਂਕੜੇ ਸ਼ਾਮਲ ਹਨ। ਉਸ ਨੇ ਰਿਕਾਰਡ 76 ਟੀ-20 ਮੈਚਾਂ ‘ਚ ਆਸਟਰੇਲੀਆ ਦੀ ਕਪਤਾਨੀ ਕੀਤੀ ਹੈ। ਟੀ-20 ਕ੍ਰਿਕਟ ‘ਚ ਸਰਵੋਤਮ ਵਿਅਕਤੀਗਤ ਸਕੋਰ ਦਾ ਰਿਕਾਰਡ ਵੀ ਉਸ ਦੇ ਨਾਮ ਹੈ। ਉਸ ਨੇ ਸਾਲ 2018 ਵਿੱਚ ਹਰਾਰੇ ‘ਚ ਜ਼ਿੰਬਾਬਵੇ ਖ਼ਿਲਾਫ਼ 76 ਗੇਂਦਾਂ ‘ਚ 172 ਦੌੜਾਂ ਬਣਾਈਆਂ ਸਨ।
Cricket ਆਸਟਰੇਲੀਆ ਕ੍ਰਿਕਟਰ ਫਿੰਚ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲਿਆ