ਮੈਲਬਰਨ, 28 ਜੂਨ – ਆਸਟਰੇਲੀਆ ‘ਚ ਹੋਈ ਮਰਦਮਸ਼ੁਮਾਰੀ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ‘ਚ ਪੰਜਾਬੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਵਜੋਂ ਸਾਹਮਣੇ ਆਈ ਹੈ। ਅੱਜ ਜਾਰੀ ਕੀਤੇ ਗਏ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਆਪਣੀ ਬੋਲੀ ਪੰਜਾਬੀ ਦਰਜ ਕਰਵਾਉਣ ਵਾਲਿਆਂ ਦੀ ਗਿਣਤੀ ‘ਚ 80% ਤੱਕ ਦਾ ਵਾਧਾ ਦਰਜ ਹੋਇਆ ਹੈ। ਪੰਜ ਸਾਲ ਬਾਅਦ ਕਰਵਾਈ ਗਈ ਇਸ ਮਰਦਮਸ਼ੁਮਾਰੀ ‘ਚ 2,39,033 ਲੋਕਾਂ ਨੇ ਆਪਣੀ ਮਾਂ ਬੋਲੀ ਕਾਲਮ ‘ਚ ਪੰਜਾਬੀ ਭਾਸ਼ਾ ਦਰਜ ਕੀਤੀ ਹੈ। ਜਿਸ ਨਾਲ ਆਸਟਰੇਲੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ‘ਚ 5ਵੇਂ ਸਥਾਨ ‘ਤੇ ਆ ਗਈ ਹੈ।
ਖ਼ਬਰਾਂ ਦੀ ਮੰਨੀਏ ਤਾਂ ਆਸਟਰੇਲੀਆ ‘ਚ ਸਭ ਤੋਂ ਵੱਧ ਪੰਜਾਬੀ ਵਿਕਟੋਰੀਆ ਖ਼ਾਸ ਕਰ ਕੇ ਮੈਲਬਰਨ ਖੇਤਰ ‘ਚ ਬੋਲੀ ਜਾਂਦੀ ਹੈ, ਉਸ ਤੋਂ ਬਾਅਦ ਪੰਜਾਬੀ ਬੋਲਣ ਦੇ ਮਾਮਲੇ ‘ਚ ਦੂਜਾ ਸਥਾਨ ਨਿਊ ਸਾਊਥ ਵੇਲਜ਼, ਤੀਜਾ ਕੁਈਨਜ਼ਲੈਂਡ, ਚੌਥਾ ਪੱਛਮੀ ਆਸਟਰੇਲੀਆ ਅਤੇ ਪੰਜਵਾਂ ਸਥਾਨ ਦੱਖਣੀ ਆਸਟਰੇਲੀਆ ਦਾ ਹੈ। ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਆਸਟਰੇਲੀਆ ‘ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 6,73,352 ਹੈ। ਜਦੋਂ ਕਿ ਇਸ ਵਾਰ ਦੇਸ਼ ‘ਚ ਭਾਰਤੀ ਮੂਲ ਦੇ ਲੋਕਾਂ ਨੇ ਗਿਣਤੀ ਦੇ ਮਾਮਲੇ ‘ਚ ਚੀਨ ਨੂੰ ਪਛਾੜ ਦਿੱਤਾ ਹੈ।
Home Page ਆਸਟਰੇਲੀਆ ‘ਚ ਪੰਜਾਬੀ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ‘ਚ ਪੰਜਵੀਂ...