ਮੁੰਬਈ – ਇਸੇ ਮਹੀਨੇ ਦੀ 26 ਤਰੀਕ ਤੋਂ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਫ਼ ਸਪਿੱਨਰ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਨੂੰ ਆਸਟਰੇਲੀਆ ਜਾਣ ਵਾਲੀ ਟੀਮ ਵਿੱਚ ਥਾਂ ਨਹੀਂ ਮਿਲੀ ਹੈ, ਉਨ੍ਹਾਂ ਨੂੰ ਟੈਸਟ ਲੜੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ, ਜਦੋਂ ਕਿ ਰੋਹਿਤ ਸ਼ਰਮਾ ਅਤੇ ਸੁਰੇਸ਼ ਰੈਨਾ ਟੀਮ ਵਿਚ ਜਗ੍ਹਾ ਬਨਾਉਣ ‘ਚ ਸਫਲ ਰਹੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਚੋਣਕਰਾਂ ਨੇ ਭੱਜੀ ਦੇ ਨਾਂਅ ‘ਤੇ ਵਿਚਾਰ ਤਕ ਵੀ ਨਹੀਂ ਕੀਤਾ, ਜਦੋਂ ਕਿ ਪਰਗਿਆਨ ਓਝਾ ਤੇ ਰਵੀਚੰਦਰਨ ਅਸ਼ਵਿਨ ਦੀ ਜੋੜੀ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਰਹੀ। ਪ੍ਰਵੀਨ ਨੂੰ ਸਪਿੱਨ ਗੇਂਦਬਾਜ਼ ਰਾਹੁਲ ਸ਼ਰਮਾ ਦੀ ਥਾਂ ‘ਤੇ 17 ਮੈਂਬਰੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।
ਭਾਰਤੀ ਟੀਮ – ਮਹਿੰਦਰ ਸਿੰਘ ਧੋਨੀ (ਕਪਤਾਨ), ਵਰਿੰਦਰ ਸਹਿਵਾਗ, ਗੌਤਮ ਗੰਭੀਰ, ਰਾਹੁਲ ਦਰਾਵਿੜ, ਸਚਿਨ ਤੇਂਦੁਲਕਰ, ਵੀ. ਵੀ. ਐੱਸ. ਲਕਸ਼ਮਣ, ਵਿਰਾਟ ਕੋਹਲੀ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਵਰੁਣ ਐਲਾਨ, ਰੋਹਿਤ ਸ਼ਰਮਾ, ਪਰਗਿਆਨ ਓਝਾ, ਪ੍ਰਵਾਨ ਕੁਮਾਰ. ਅੰਜਕੀਯ ਰੇਹਾਨੇ, ਵਰਿੱਧੀਮਾਨ ਸਾਹਾ ਅਤੇ ਜ਼ਹੀਰ ਖ਼ਾਨ । ਪਰ ਖ਼ਾਨ ਫਿੱਟਨੈੱਸ ਸਾਬਿਤ ਹੋਣ ‘ਤੇ ਹੀ ਟੀਮ ਵਿੱਚ ਸ਼ਾਮਿਲ ਕੀਤੇ ਜਾਣਗੇ।
Sports ਆਸਟਰੇਲੀਆ ਜਾਣ ਵਾਲੀ ਭਾਰਤੀ ਟੈਸਟ ਟੀਮ ਦਾ ਐਲਾਨ – ਭੱਜੀ, ਯੁਵਰਾਜ ਤੇ...