ਮੁੰਬਈ, 25 ਸਤੰਬਰ – ਆਸਟਰੇਲੀਆ ਦੇ ਮਹਾਨ ਸਾਬਕਾ ਬੱਲੇਬਾਜ਼ ਤੇ ਕਾਮੈਂਟੇਟਰ 59 ਸਾਲ ਡੀਨ ਜੋਂਸ ਦਾ 24 ਸਤੰਬਰ ਦਿਨ ਵੀਰਵਾਰ ਦੀ ਦੁਪਹਿਰ 12.00 ਵਜੇ ਦਿਲ ਦਾ ਦੌਰਾ ਪੈਣ ਕਾਰਣ ਮੁੰਬਈ ਦੇ ਇੱਕ ਹੋਟਲ ‘ਚ ਦਿਹਾਂਤ ਹੋ ਗਿਆ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੌਜੂਦਾ ਸੱਤਰ ਨੂੰ ਲੈ ਕੇ ਸਟਾਰ ਸਪੋਰਟਸ ਦੀ ਕਾਮੇਂਟਰੀ ਟੀਮ ਨਾਲ ਜੁੜੇ ਹੋਏ ਸਨ ਤੇ ਬਰਾਡਕਾਸਟਰ ਵਜੋਂ ਹੋਏ ਕਰਾਰ ਤਹਿਤ ਭਾਰਤ ਵਿੱਚ ਸਨ। ਡੀਨ ਜੋਂਸ ਨੇ ਇੰਟਰਨੈਸ਼ਨਲ ਕ੍ਰਿਕਟ ਕੈਰੀਅਰ ਦੌਰਾਨ ਆਸਟਰੇਲੀਆ ਲਈ 1984 ਅਤੇ 1992 ਦਰਮਿਆਨ 52 ਟੈੱਸਟ ਮੈਚ ਖੇਡੇ ਤੇ 46.55 ਔਸਤ ਨਾਲ ਦੌੜਾਂ ਬਣਾਈਆਂ ਅਤੇ 164 ਵੰਨ ਡੇਅ ਮੈਚਾਂ ਵਿੱਚ 44.61 ਦੀ ਔਸਤ ਨਾਲ ਦੌੜਾਂ ਬਣਾਈਆਂ। ਉਨ੍ਹਾਂ ਨੇ ਟੈੱਸਟ ਮੈਚਾਂ ‘ਚ 11 ਅਤੇ ਵੰਨ ਡੇਅ ਮੈਚਾਂ ‘ਚ 7 ਸੈਂਕੜੇ ਮਾਰੇ।
ਡੀਨ ਜੋਂਸ ਆਸਟਰੇਲੀਆ ਨੂੰ ਪਹਿਲਾ ਵਰਲਡ ਕੱਪ ਜਿਤਾਉਣ ਵਾਲੀ ਟੀਮ ਦਾ ਹਿੱਸਾ ਸਨ। 1987 ਵਰਲਡ ਕੱਪ ਦੇ ਫਾਈਨਲ ਵਿੱਚ ਉਨ੍ਹਾਂ ਨੇ ਨੰਬਰ 3 ਉੱਤੇ ਬੱਲੇਬਾਜ਼ੀ ਕਰਦੇ ਹੋਏ 33 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ ਸੀ। ਅਸਟਰੇਲੀਆ ਨੇ ਇਹ ਖ਼ਿਤਾਬੀ ਮੈਚ 7 ਦੌੜਾਂ ਨਾਲ ਆਪਣੇ ਨਾਮ ਕੀਤਾ ਸੀ।
Cricket ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਡੀਨ ਜੋਂਸ ਦਾ ਭਾਰਤ ‘ਚ ਦਿਹਾਂਤ