ਦੁਬਈ, 21 ਜਨਵਰੀ – ਆਸਟਰੇਲੀਆ ਨੇ ਹਾਲ ਹੀ ਵਿੱਚ ਸਮਾਪਤ ਹੋਈ ਐਸ਼ੇਜ਼ ਲੜੀ ਵਿੱਚ ਇੰਗਲੈਂਡ ਨੂੰ 4-0 ਨਾਲ ਹਰਾ ਕੇ ਭਾਰਤ ਹੱਥੋਂ ਆਈਸੀਸੀ ਟੈੱਸਟ ਦਰਜਾਬੰਦੀ ਵਿੱਚ ਸਰਦਾਰੀ ਖੋਹ ਲਈ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਦੱਖਣੀ ਅਫ਼ਰੀਕਾ ਤੋਂ ਟੈੱਸਟ ਲੜੀ ਹਾਰ ਗਈ ਸੀ। ਇਹ ਲੜੀ 1-2 ਨਾਲ ਹਾਰਨ ਮਗਰੋਂ ਭਾਰਤੀ ਟੀਮ ਤੀਜੇ ਸਥਾਨ ‘ਤੇ ਖਿਸਕ ਗਈ ਹੈ। ਨਿਊਜ਼ੀਲੈਂਡ ਨੇ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਲੜੀ ਵਿੱਚ 1-1 ਨਾਲ ਡਰਾਅ ਹੋਣ ਦੇ ਬਾਵਜੂਦ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਦੱਖਣੀ ਅਫ਼ਰੀਕਾ ਨੂੰ ਆਪਣੀ ਧਰਤੀ ‘ਤੇ ਲੜੀ ਜਿੱਤਣ ਦਾ ਫ਼ਾਇਦਾ ਹੋਇਆ। ਇੰਗਲੈਂਡ ਦੀ ਟੀਮ ਆਸਟਰੇਲੀਆ ਵਿੱਚ ਐਸ਼ੇਜ਼ ਲੜੀ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਦੇ ਬਾਵਜੂਦ ਚੌਥੇ ਸਥਾਨ ‘ਤੇ ਰਹੀ। ਭਾਰਤ ਨੇ ਸੈਂਚੂਰੀਅਨ ਵਿੱਚ ਪਹਿਲਾ ਟੈੱਸਟ ਜਿੱਤਣ ਮਗਰੋਂ ਦੂਜਾ ਅਤੇ ਤੀਜਾ ਟੈੱਸਟ ਗੁਆ ਲਿਆ ਸੀ, ਜਿਸ ਨਾਲ ਉਸ ਨੇ ਟੈੱਸਟ ਦਰਜਾਬੰਦੀ ਵਿੱਚ ਆਪਣਾ ਪਹਿਲਾ ਸਥਾਨ ਗੁਆ ਲਿਆ। ਆਸਟਰੇਲੀਆ 119 ਅੰਕਾਂ ਨਾਲ ਦਰਜਾਬੰਦੀ ਵਿੱਚ ਭਾਰਤ ਤੋਂ 3 ਅੰਕ ਅੱਗੇ ਹੈ।
Cricket ਆਸਟਰੇਲੀਆ ਨੇ ਭਾਰਤ ਤੋਂ ਆਈਸੀਸੀ ਟੈੱਸਟ ਦਰਜਾਬੰਦੀ ਦੀ ਸਰਦਾਰੀ ਖੋਹੀ