ਬੰਗਲੌਰ, 28 ਫਰਵਰੀ – 27 ਫਰਵਰੀ ਨੂੰ ਮਹਿਮਾਨ ਟੀਮ ਆਸਟਰੇਲੀਆ ਨੇ ਆਪਣੇ ਹਰਫ਼ਨ-ਮੌਲਾ ਖਿਡਾਰੀ ਗਲੇਨ ਮੈਕਸਵੈੱਲ ਦੀਆਂ ਅਜੇਤੂ 113 ਦੌੜਾਂ ਦੀ ਬਦੌਲਤ ਮੇਜ਼ਬਾਨ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਟੀ-20 ਦਾ ਦੂਜਾ ਮੈਚ ਜਿੱਤ ਕੇ 2 ਮੈਚਾਂ ਦੀ ਸੀਰੀਜ਼ ਆਪਣੇ ਨਾਂਅ ਕਰ ਲਈ ਹੈ। ਦੂਜੇ ਟੀ-20 ਮੈਚ ਵਿੱਚ ਭਾਰਤ ਨੇ 4 ਵਿਕਟ ਉੱਤੇ 190 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿੱਚ ਆਸਟਰੇਲੀਆ ਨੇ 19.4 ਓਵਰ ਵਿੱਚ 3 ਵਿਕਟਾਂ ਉੱਤੇ 194 ਦੌੜਾਂ ਬਣਾ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਘਰੇਲੂ ਸਰਜ਼ਮੀਨ ਉੱਤੇ ਸਾਰੇ ਸਵਰੂਪਾਂ ਦੀ ਸੀਰੀਜ਼ ਵਿੱਚ ਅਜਿੱਤ ਰਹਿਣ ਦੇ ਰਿਕਾਰਡ ਉੱਤੇ ਰੋਕ ਲਗਾ ਦਿੱਤੀ। ਕੋਹਲੀ ਦੀ ਕਪਤਾਨੀ ਵਿੱਚ ਭਾਰਤ ਨੇ ਸਾਰੇ ਸਵਰੂਪਾਂ ਵਿੱਚ ਪਿਛਲੀ 15 ਸੀਰੀਜ਼ ਵਿੱਚੋਂ 14 ਵਿੱਚ ਜਿੱਤ ਦਰਜ ਕੀਤੀ ਸੀ ਜਦੋਂ ਕਿ ੧ ਡਰਾ ਰਹੀ ਸੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਸਟਰੇਲੀਆ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮਹਿੰਦਰ ਸਿੰਘ ਧੋਨੀ ਨਾਲ ਉਸ ਦੀ 100 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ ਨਾਲ ੪ ਵਿਕਟਾਂ ‘ਤੇ 190 ਦੌੜਾਂ ਬਣਾਈਆਂ। ਕੋਹਲੀ ਨੇ 38 ਗੇਂਦਾਂ ‘ਤੇ 6 ਛੱਕਿਆਂ ਅਤੇ 4 ਚੌਕਿਆਂ ਨਾਲ ਅਜੇਤੂ 72 ਦੌੜਾਂ ਬਣਾਈਆਂ ਜਦੋਂ ਕਿ ਧੋਨੀ ਦੀ 23 ਗੇਂਦਾਂ ‘ਚ 3 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ।
191 ਦੌੜਾਂ ਦਾ ਟੀਚਾ ਸਰ ਕਰਨ ਉੱਤਰੀ ਆਸਟਰੇਲੀਆ ਦੀ ਟੀਮ ਨੇ 19.4 ਓਵਰ ਵਿੱਚ 3 ਵਿਕਟਾਂ ਉੱਤੇ 194 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਆਸਟਰੇਲੀਆ ਦੇ ਬੱਲੇਬਾਜ਼ ਮੈਕਸਵੇਲ ਨੇ ਭਾਰਤ ਦੀਆਂ ਕੋਸ਼ਿਸ਼ਾਂ ਉੱਤੇ ਪਾਣੀ ਫੇਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪਿਛਲੇ ਮੈਚ ਵਿੱਚ ਅਰਧ-ਸੈਂਕੜਾ ਮਾਰਨ ਵਾਲੇ ਇਸ ਬੱਲੇਬਾਜ਼ ਨੇ 55 ਗੇਂਦਾਂ ਉੱਤੇ ਨਾਬਾਦ 113 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 9 ਛੱਕੇ ਸ਼ਾਮਿਲ ਹਨ। ਉਨ੍ਹਾਂ ਨੇ ਡੀ ਆਰਸ਼ੀ ਸ਼ਾਰਟ (28 ਗੇਂਦ ਉੱਤੇ 40 ਦੌੜਾਂ) ਦੇ ਨਾਲ ਤੀਸਰੇ ਵਿਕਟ ਲਈ 73 ਅਤੇ ਪੀਟਰ ਹੈਂਡਸਕਾਂਬ ਦੇ ਨਾਲ ਚੌਥੇ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਜਿੱਤ ਵਿੱਚ ਹੈਂਡਸਕਾਂਬ ਦਾ ਯੋਗਦਾਨ ਨਾਬਾਦ 20 ਦੌੜਾਂ ਦਾ ਰਿਹਾ।
Cricket ਆਸਟਰੇਲੀਆ ਨੇ ਭਾਰਤ ਤੋਂ ਟੀ-20 ਸੀਰੀਜ਼ 2-0 ਨਾਲ ਜਿੱਤੀ