ਮੈਲਬਰਨ, 3 ਅਪ੍ਰੈਲ – ਆਸਟਰੇਲੀਆ ਦੇ ਵਿਗਿਆਨੀਆਂ ਨੇ 2 ਅਪ੍ਰੈਲ ਦਿਨ ਵੀਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਦੇ ਦੋ ਸੰਭਾਵਿਤ ਟੀਕਿਆਂ ਦਾ ਪ੍ਰੀਖਣ ਕਰ ਰਹੇ ਹਨ ਜੋ ਲੈਬੋਰੇਟਰੀ ਪ੍ਰੀਖਣਾਂ ‘ਚ ਮੀਲ ਦਾ ਪੱਥਰ ਸਾਬਿਤ ਹੋ ਸਕਦੇ ਹਨ। ਕਾਮਨਵੈਲਥ ਸਾਇੰਟੀਫਿਕ ਐਂਡ ਇੰਡਸਟਰੀਅਲ ਆਰਗੇਨਾਈਜ਼ੇਸ਼ਨ ਦੇ ਵਿਗਿਆਨੀਆਂ ਨੇ ਕਿਹਾ ਕਿ ਉਹ ਇਹ ਪ੍ਰੀਖਣ ਕਰ ਰਹੇ ਹਨ ਕਿ ਕੋਵਿਡ-19 ਦਾ ਟੀਕਾ ਕਿੰਨਾ ਅਸਰਦਾਰ ਹੋ ਸਕਦਾ ਹੈ। ਉਹ ਬਚਾਅ ਦੇ ਲਿਹਾਜ਼ ਨਾਲ ਵਾਇਰਸ ਦੇ ਇਲਾਜ ਲਈ ਇੰਜੈਕਸ਼ਨ ਲਗਾਉਣ ਜਾਂ ਨੱਕ ਦੇ ਸਪਰੇਅ ਵਰਗੇ ਬਿਹਤਰ ਤਰੀਕੇ ਵੀ ਲੱਭ ਰਹੇ ਹਨ। ਆਸਟਰੇਲੀਅਨ ਐਨੀਮਲ ਹੈਲਥ ਲੈਬੋਰੇਟਰੀ ਦੇ ਡਾਇਰੈਕਟਰ ਪ੍ਰੋਫੈਸਰ ਟਰੈਵਰ ਡ੍ਰਿਊ ਨੇ ਕਿਹਾ ਕਿ ਉਹ ਜਨਵਰੀ ਤੋਂ ਸਾਰਸ ਸੀਓਵੀ-2 ਦਾ ਅਧਿਐਨ ਕਰ ਰਹੇ ਹਨ। ਖੋਜੀਆਂ ਨੇ ਕਿਹਾ ਕਿ ਪ੍ਰੀਖਣ ‘ਚ ਤਿੰਨ ਮਹੀਨੇ ਲੱਗ ਸਕਦੇ ਹਨ।
Home Page ਆਸਟਰੇਲੀਆ ਵੱਲੋਂ ਕੋਵਿਡ-19 ਦੇ ਟੀਕੇ ਦਾ ਪ੍ਰੀਖਣ