ਸਾਲ 2022 ਆਸੀਆਨ-ਭਾਰਤ ਦੋਸਤੀ ਵਰ੍ਹੇ ਵਜੋਂ ਮਨਾਉਣ ਦਾ ਐਲਾਨ
ਨਵੀਂ ਦਿੱਲੀ, 28 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਆਸੀਆਨ ਸੰਮੇਲਨ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਕਿਹਾ ਹੈ ਕਿ ਆਸੀਆਨ ਦੀ ਏਕਤਾ ਅਤੇ ਕੇਂਦਰੀਕਰਨ ਭਾਰਤ ਲਈ ਹਮੇਸ਼ਾ ਅਹਿਮ ਪ੍ਰਾਥਮਿਕਤਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਦੋਸਤੀ ਦੇ 30 ਵਰ੍ਹੇ ਪੂਰੇ ਹੋਣ ‘ਤੇ 2022 ਨੂੰ ‘ਆਸੀਆਨ-ਭਾਰਤ ਦੋਸਤੀ ਵਰ੍ਹੇ’ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ ਅਤੇ ਹਿੰਦ ਪ੍ਰਸ਼ਾਂਤ ਲਈ ਆਸੀਆਨ ਦਾ ਨਜ਼ਰੀਆ ਇਸ ਖ਼ਿੱਤੇ ‘ਚ ਉਨ੍ਹਾਂ ਦੇ ਸਾਂਝੇ ਦ੍ਰਿਸ਼ਟੀਕੋਣ ਅਤੇ ਆਪਸੀ ਸਹਿਯੋਗ ਦੀ ਰੂਪ-ਰੇਖਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,”ਸਾਨੂੰ ਸਾਰਿਆਂ ਨੂੰ ਕੋਵਿਡ -19 ਮਹਾਂਮਾਰੀ ਕਾਰਨ ਕਈ ਚੁਣੌਤੀਆਂ ਨਾਲ ਸਿੱਝਣਾ ਪਿਆ ਹੈ। ਇਹ ਚੁਣੌਤੀਪੂਰਨ ਸਮਾਂ ਭਾਰਤ-ਆਸੀਆਨ ਦੋਸਤੀ ਲਈ ਵੀ ਪ੍ਰੀਖਿਆ ਦੀ ਘੜੀ ਸੀ। ਕੋਵਿਡ ਕਾਲ ‘ਚ ਸਾਡੇ ਵੱਲੋਂ ਆਪਸੀ ਸਹਿਯੋਗ ਅਤੇ ਹਮਦਰਦੀ ਦਿਖਾਉਣ ਨਾਲ ਭਵਿੱਖ ‘ਚ ਵੀ ਸਾਡੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ ਅਤੇ ਇਹ ਸਾਡੇ ਲੋਕਾਂ ਦੀ ਭਲਾਈ ਦਾ ਆਧਾਰ ਹੋਵੇਗਾ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਅਤੇ ਆਸੀਆਨ ਦੇ ਹਜ਼ਾਰਾਂ ਸਾਲ ਤੋਂ ਵਧੀਆ ਸਬੰਧ ਰਹੇ ਹਨ। ‘ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ, ਰਵਾਇਤਾਂ, ਭਾਸ਼ਾਵਾਂ, ਸੱਭਿਆਚਾਰ, ਭੋਜਨ ਆਦਿ ‘ਚ ਇਸ ਦੇ ਰੰਗ ਨਜ਼ਰ ਆਉਂਦੇ ਹਨ। ਇਸੇ ਕਰਕੇ ਆਸੀਆਨ ਦੀ ਏਕਤਾ ਭਾਰਤ ਲਈ ਹਮੇਸ਼ਾ ਅਹਿਮ ਪ੍ਰਾਥਮਿਕਤਾ ਰਹੀ ਹੈ’। ਉਨ੍ਹਾਂ ਕਿਹਾ ਕਿ ਭਾਰਤ ਆਸੀਆਨ ਮੁਲਕਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।
Home Page ਆਸੀਆਨ ਏਕਤਾ ਭਾਰਤ ਲਈ ਹਮੇਸ਼ਾ ਪ੍ਰਾਥਮਿਕਤਾ ‘ਤੇ ਰਹੀ ਹੈ – ਪ੍ਰਧਾਨ ਮੰਤਰੀ...