ਮਿਲਾਨ, 15 ਅਗਸਤ – ਇਟਲੀ ਦੇ ਗੇਨੋਵਾ ਸ਼ਹਿਰ ਵਿੱਚ 14 ਅਗਸਤ ਦਿਨ ਮੰਗਲਵਾਰ ਨੂੰ ਇੱਕ ਪੁਲ ਡਿੱਗਣ ਨਾਲ ਘੱਟ ਤੋਂ ਘੱਟ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ ਕਈ ਜ਼ਖਮੀ ਹੋਏ ਹਨ। ਇਟਲੀ ਦੇ ਟਰਾਂਸਪੋਰਟ ਮਿਨਿਸਟਰ ਡੇਨੀਲੋ ਤੋਨੀਨੈਲੀ ਨੇ ਇਸ ਘਟਨਾ ਨੂੰ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲ ਡਿੱਗਣ ਦੀ ਇਹ ਘਟਨਾ ਮੀਂਹ ਦੇ ਦੌਰਾਨ ਹੋਈ ਹੈ। ਇੱਕ ਪ੍ਰਤੱਖਦਰਸ਼ੀ ਦੇ ਮੁਤਾਬਿਕ, ਜਦੋਂ ਪੁਲ ਡਿੱਗਿਆ ਸੀ ਤਦ ਉਸ ਉੱਤੇ 8 ਜਾਂ 9 ਗੱਡੀਆਂ ਸਨ।
ਇਸ ਘਟਨਾ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੀ ਮੀਡੀਆ ਦੇ ਮੁਤਾਬਿਕ ਇਸ ਘਟਨਾ ਵਿੱਚ ਮੋਰਾਂਦੀ ਬ੍ਰਿਜ ਦਾ ਕਰੀਬ 200 ਮੀਟਰ ਦਾ ਹਿੱਸਾ ਡਿੱਗਿਆ ਹੈ। ਦੱਸਿਆ ਜਾ ਰਿਹਾ ਹੈ ਪੁਲ ਦਾ ਜ਼ਿਆਦਾਤਰ ਹਿੱਸਾ ਰੇਲ ਟ੍ਰੈਕ ਉੱਤੇ ਡਿੱਗਿਆ, ਮਲਬੇ ਦੇ ਨਾਲ ਕਾਰ ਅਤੇ ਟਰੱਕ ਵੀ ਡਿੱਗੇ। ਗੇਨੋਵਾ ਇਟਲੀ ਦੇ ਉੱਤਰ ਪੱਛਮੀ ਹਿੱਸੇ ਵਿੱਚ ਸਮੁੰਦਰ ਅਤੇ ਪਹਾੜ ਦੇ ਵਿੱਚ ਸਥਿਤ ਹੈ।
Home Page ਇਟਲੀ ਦੇ ਸ਼ਹਿਰ ਗੇਨੋਵਾ ‘ਚ ਪੁਲ ਡਿੱਗਾ