ਆਕਲੈਂਡ, 6 ਦਸੰਬਰ – ਇਨਸਟਾਈਲ ਮੇਗਾ 24 ਲਾਈਫ਼ ਸਟਾਈਲ ਸ਼ੋਅ ਅਤੇ ਮੂਵੀ ਐਵਾਰਡ ਪ੍ਰੋਗਰਾਮ 23 ਨਵੰਬਰ ਦਿਨ ਨੂੰ ਸ਼ਨੀਵਾਰ ਨੂੰ 20 ਕ੍ਰੋਲੀ ਸਟ੍ਰੀਟ, ਐਲਰਜ਼ਲੀ, ਆਕਲੈਂਡ ਵਿਖੇ ਆਯੋਜਿਤ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਦਾ ਆਯੋਜਨ ਵੌਨਾਉ ਪ੍ਰੋਡਕਸ਼ਨਜ਼ ਦੇ ਕਮ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ। ਇਸ ਈਵੈਂਟ ਦੀ ਸ਼ੁਰੂਆਤ ਕਲਾ ਦੇ ਮਾਹਿਰਾਂ ਵੱਲੋਂ ਸ਼ਾਨਦਾਰ ਡਾਂਸ, ਗਾਇਕੀ ਅਤੇ ਹੋਰ ਪ੍ਰਦਰਸ਼ਨਾਂ ਨਾਲ ਹੋਈ ਸੀ। ਇਸ ਸਮਾਰੋਹ ਵਿੱਚ ਫ਼ੈਸ਼ਨ ਦੀ ਵੀ ਝਲਕ ਦੇਖਣ ਨੂੰ ਮਿਲੀ, ਜਿਸ ਵਿੱਚ ਮਾਡਲਜ਼ ਨੇ ਡਿਜ਼ਾਈਨਰ ਕੱਪੜਿਆਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ।
ਗਲੋਬਲ ਮਾਡਲ ਐਕਸਚੇਂਜ ਮੁਕਾਬਲੇ ਦੇ ਤਹਿਤ 3 ਮਾਡਲਜ਼ ਬਾਜ਼ੀ ਮਾਰੀ। ਕਮ ਸ਼ਰਮਾ, ਜੋ ਇੱਕ ਮਸ਼ਹੂਰ ਡਾਇਰੈਕਟਰ ਹਨ, ਨੇ ਨਿਊਜ਼ੀਲੈਂਡ ਅਤੇ ਦੁਨੀਆ ਭਰ ਵਿੱਚ ਸਮਾਜਿਕ ਮੁੱਦਿਆਂ ‘ਤੇ ਫ਼ਿਲਮਾਂ ਬਣਾਈਆਂ।
ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਐਵਾਰਡ ਮਿਲੇ ਹਨ। ਉਨ੍ਹਾਂ ਦੀ ਇੱਕ ਫਿਲਮ “ਅਨਚੇਨਡ” ਨੇ 2 ਅੰਤਰਰਾਸ਼ਟਰੀ ਐਵਾਰਡ ਜਿੱਤੇ, ਜਦੋਂ ਕਿ “ਲਵ ਬਾਈਟਸ” ਨੇ 12 ਐਵਾਰਡ ਜਿੱਤੇ ਹਨ।
ਐਕਟਿੰਗ ਵਿੱਚ ਸਰੇਸ਼ਠਤਾ ਦਾ ਐਵਾਰਡ ਨਿਊਜ਼ੀਲੈਂਡ ਦੀ ਅਦਾਕਾਰਾ ਜੀਨੀ ਮਲਹੋਤਰਾ ਨੂੰ ਮਿਲਿਆ। ਉਨ੍ਹਾਂ ਨੇ “ਅਨਚੇਨਡ” ਅਤੇ “ਲਵ ਬਾਈਟਸ” ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਇਹ ਦੋਵੇਂ ਫ਼ਿਲਮਾਂ ਸਮਾਜਿਕ ਮੁੱਦਿਆਂ ਜਿਵੇਂ ਕਿ ਘਰੇਲੂ ਹਿੰਸਾ ਅਤੇ ਸੱਚੀਆਂ ਕਹਾਣੀਆਂ ‘ਤੇ ਆਧਾਰਿਤ ਹਨ। ਇਹ ਮਹਿਲਾਵਾਂ ਦੀ ਜਿੱਤ ਦੇ ਯਾਤਰਾ ਨੂੰ ਦਰਸਾਉਂਦੀਆਂ ਹਨ ਅਤੇ ਨਿਊਜ਼ੀਲੈਂਡ ਵਿੱਚ ਵੱਡੀ ਚਰਚਾ ਵਿੱਚ ਰਹੀਆਂ ਹਨ। ਸਬਰੀਨਾ ਫ਼ਾਰੂਕ, ਹੈਰੀ ਹੁੰਦਲ, ਮੁਖ਼ਤਿਆਰ ਸਿੰਘ ਵੱਲੋਂ “ਫਰੂਗੀ ਸਵੂਸ਼” ਲਈ ਬਿਹਤਰੀਨ ਪ੍ਰਦਰਸ਼ਨ, ਇਹ ਪ੍ਰਦਰਸ਼ਨ ਸੱਚਮੁੱਚ ਕਮਾਲ ਦਾ ਸੀ। ਹੋਰ ਫ਼ਿਲਮਾਂ ਵਿੱਚ ‘ਸਿਕਸ ਏਕਸਕੇਵੇਸ਼ਨ’, ‘ਵਿਸਪਰ ਕੋਆਲਾ’ ਸ਼ਾਮਲ ਹਨ। ਰੂਪਾ ਸਚਦੇਵ ਨੇ ਸ਼ਾਨਦਾਰ ਪ੍ਰਦਰਸ਼ਨ ਲਈ ਇੱਕ ਇਨਾਮ ਹਾਸਲ ਕੀਤਾ। ਪ੍ਰੋਗਰਾਮ ‘ਚ ਨਿਤਾਸ਼ਾ ਸ਼ਿਵਮ ਨੇ ਗਾਣਾ ਪੇਸ਼ ਕੀਤਾ।
ਐਵਾਰਡ ਸਮਾਰੋਹ ਦੇ ਮੁੱਖ ਮਹਿਮਾਨ ਸਨਮਾਨਯੋਗ ਐਮਪੀ ਗ੍ਰੇਗ ਫਲੇਮਿੰਗ ਅਤੇ ਸ਼ਾਨੀ ਹਟੀਟਿਓ ਪਹੁੰਚੇ ਜਿਨ੍ਹਾਂ ਵੱਲੋਂ ਪ੍ਰਦਾਨ ਕੀਤੇ ਗਏ। ਉਨ੍ਹਾਂ ਦੇ ਸਹਿਯੋਗ ਲਈ ਸੰਸਥਾ ਨੇ ਦਿਲੋਂ ਧੰਨਵਾਦ ਕੀਤਾ। ਇਕ ਹੋਰ ਮੁੱਖ ਮਹਿਮਾਨ ਐਮਕਿਯੂ ਸਈਦ, ਜੋ ਮੁੰਬਈ, ਭਾਰਤ ਦੀ ਐਕਸੀਕੌਮ ਗਰੁੱਪ ਤੋਂ ਹਨ, ਬਾਬਲਾ ਫ਼ੈਸ਼ਨ ਟੀਵੀ ਨੇ ਚੀਫ਼ ਗੈੱਸਟ ਵਜੋਂ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਬੇਮਿਸਾਲ ਜੋਸ਼ ਅਤੇ ਵਧੀਆ ਵਾਤਾਵਰਣ ਮਹਿਸੂਸ ਕੀਤਾ ਗਿਆ। ਸਮਾਰੋਹ ਦੇ ਪ੍ਰਬੰਧਕਾਂ ਨੇ ਸਭਨਾਂ ਦਾ ਧੰਨਵਾਦ ਕੀਤਾ।
Bollywood News ਆਕਲੈਂਡ ‘ਚ ਇਨਸਟਾਈਲ ਮੇਗਾ 24 ਲਾਈਫ਼ ਸਟਾਈਲ ਸ਼ੋਅ ਅਤੇ ਮੂਵੀ ਐਵਾਰਡ ਸਮਾਰੋਹ...