ਪੈਰਿਸ, 8 ਮਈ – ਇਮੈਨੁਅਲ ਮੈਕਰੋਨ ਫਰਾਂਸ ਦੇ ਅਗਲੇ ਰਾਸ਼ਟਰਪਤੀ ਹੋਣਗੇ। 7 ਮਈ ਦਿਨ ਐਤਵਾਰ ਨੂੰ ਹੋਈ ਵੋਟਿੰਗ ਤੋਂ ਬਾਅਦ ਖ਼ਬਰਾਂ ਆ ਰਹੀਆਂ ਹਨ ਕਿ ਮੈਕਰੋਂ ਨੇ ਆਪਣੀ ਵਿਰੋਧੀ 48 ਸਾਲਾ ਮੈਰੀਨ ਲ ਪੈੱਨ ਨੂੰ ਹਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 39 ਸਾਲਾ ਮੈਕਰੋਨ ਫਰਾਂਸ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਹੋਣਗੇ। ਨਿਊਜ਼ ਏਜੇਂਸੀਆਂ ਦੇ ਮੁਤਾਬਕ ਮੈਕਰੋਂ ਦੇ ਲਗਭਗ 65 ਫੀਸਦੀ ਤੋਂ ਤੋਂ 66.1 ਫੀਸਦੀ ਵੋਟਾਂ ਨਾਲ ਜਿੱਤਦੇ ਨਜ਼ਰ ਆਏ ਰਹੇ ਹੈ, ਜਦੋਂ ਕਿ ਮੈਰੀਨ ਲ ਪੈੱਨ ਨੂੰ 33.9 ਫੀਸਦੀ ਤੋਂ 35 ਫੀਸਦੀ ਦੇ ਵਿਚਾਲੇ ਵੋਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ।
ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਨੇ ਫਰਾਂਸ ਦੇ ਅਗਲੇ ਰਾਸ਼ਟਰਪਤੀ ਮੈਕਰੋਨ ਨੂੰ ਵਧਾਈ ਦਿੱਤੀ। ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਅਤੇ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਵੀ ਵਧਾਈਆਂ ਦਿੱਤੀਆਂ। ਜਦੋਂ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਅਤੇ ਵਿਰੋਧੀ ਪਾਰਟੀ ਲੇਬਰ ਆਗੂ ਐਂਡਰੂ ਲਿਟਲ ਨੇ ਵੀ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੂੰ ਦੁਨੀਆਂ ਭਰ ‘ਚੋਂ ਵਧਾਈਆਂ ਮਿਲ ਰਹੀਆਂ ਹਨ।
ਰਾਸ਼ਟਰਪਤੀ ਚੋਣ ਲਈ ਮੈਦਾਨ ਵਿੱਚ ਉੱਤਰੇ 11 ਉਮੀਦਵਾਰਾਂ ਵਿੱਚੋਂ ਪਹਿਲਾਂ ਗੇੜ ਵਿੱਚ ਮੈਕਰੋਂ ਸਿਖਰ ਉੱਤੇ ਰਹੇ ਅਤੇ ਦੂਜੇ ਦੌਰ ਦੇ ਰਣ ਆਫ਼ ਚੋਣ ਵਿੱਚ ਸ਼ਾਮਿਲ ਮੈਰੀਨ ਲ ਪੇਨ ਅਤੇ ਮੈਕਰੋਨ ਦਾ ਸਿੱਧਾ ਮੁਕਾਬਲਾ ਸੀ।
ਇਮੈਨੁਅਲ ਮੈਕਰੋਨ ਇੱਕ ਸਾਬਕਾ ਬੈਂਕੇ ਹਨ ਅਤੇ ਇਹ ਉਨ੍ਹਾਂ ਦੇ ਜੀਵਨ ਦੀ ਪਹਿਲੀ ਚੋਣ ਸੀ। ਮੈਕਰੋਂ ਦਾ ਜਨਮ ਉੱਤਰੀ ਫਰਾਂਸ ਵਿੱਚ ਹੋਇਆ ਸੀ ਅਤੇ 2012 ਵਿੱਚ ਇਨ੍ਹਾਂ ਨੂੰ ਰਾਸ਼ਟਰਪਤੀ ਓਲਾਂਦ ਦਾ ਉੱਤਮ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। 2014 ਵਿੱਚ ਇਨ੍ਹਾਂ ਨੂੰ ਵਿੱਤ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਸੀ। ਨਵੰਬਰ 2016 ਵਿੱਚ ਮੈਕਰੋਨ ਰਾਸ਼ਟਰਪਤੀ ਦੇ ਉਮੀਦਵਾਰ ਦੇ ਰੂਪ ਵਿੱਚ ਸਾਹਮਣੇ ਆਏ।
Home Page ਇਮੈਨਿਉਅਲ ਮੈਕਰੋਨ ਫਰਾਂਸ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਹੋਣਗੇ