ਲੰਡਨ, 15 ਅਕਤੂਬਰ – ਬਰਤਾਨੀਆ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵਿਡ ਅਮੈੱਸ ‘ਤੇ ਅੱਜ ਦੁਪਹਿਰ ਵੇਲੇ ਹੋਏ ਹਮਲੇ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ‘ਤੇ ਉਸ ਵੇਲੇ ਚਾਕੂ ਨਾਲ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਹਲਕੇ ਪੂਰਬੀ ਇੰਗਲੈਂਡ ਦੇ ਇਕ ਗਿਰਜਾਘਰ ਵਿੱਚ ਆਪਣੇ ਸਹਿਯੋਗੀਆਂ ਨਾਲ ਮੀਟਿੰਗ ਕਰ ਰਹੇ ਸਨ। ਪੁਲੀਸ ਨੇ 25 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੀ-ਔਨ-ਸੀ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਚਾਕੂ ਨਾਲ ਹਮਲਾ ਹੋਣ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਚਾਕੂ ਬਰਾਮਦ ਕਰ ਲਿਆ ਗਿਆ ਹੈ।
‘ਸਕਾਈ ਨਿਊਜ਼’ ਮੁਤਾਬਿਕ ਡੇਵਿਡ ਸਮੁੰਦਰ ਤੱਟ ਨਾਲ ਖਹਿੰਦੇ ਕਸਬੇ ਲੇਹ-ਆਨ-ਸੀ ਦੇ ਬੇਲਫੇਅਰਸ ਮੈਥੋਡਿਸਟ ਚਰਚ ਵਿੱਚ ਰੈਗੂਲਰ ਮੀਟਿੰਗ ਕਰ ਰਹੇ ਸਨ। ਅਮੈੱਸ ਸੰਨ 1987 ਤੋਂ ਇਸੇ ਸ਼ਹਿਰ ਤੋਂ ਸੰਸਦ ਮੈਂਬਰ ਹਨ ਪਰ ਵੈਸੇ ਉਹ 1983 ਤੋਂ ਸੰਸਦ ਦਾ ਹਿੱਸਾ ਹਨ।
Home Page ਇੰਗਲੈਂਡ ਦੇ ਸੰਸਦ ਮੈਂਬਰ ਡੇਵਿਡ ਅਮੈੱਸ ਦੀ ਚਾਕੂ ਮਾਰ ਕੇ ਹੱਤਿਆ