ਭਾਰਤੀ ਟੀਮ ਦੀਜੀ ਵਾਰ ਇਤਿਹਾਸ ਸਿਰਜਣ ਤੋਂ ਖੁੰਝੀ
ਲੰਡਨ, 24 ਜੁਲਾਈ – ਇੱਥੇ ਮਹਿਲਾ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਇੰਗਲੈਂਡ ਨੇ ਭਾਰਤੀ ਟੀਮ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਕੋਲ ਪਹਿਲੀ ਵਾਰ ਵਰਲਡ ਕੱਪ ਜਿੱਤ ਕੇ ਇਤਿਹਾਸ ਸਿਰਜਣ ਦਾ ਮੌਕਾ ਸੀ ਪਰ ਉਹ ਖੁੰਝ ਗਈਆਂ। ਜਦੋਂ ਕਿ ਇੰਗਲੈਂਡ ਦੀ ਮਹਿਲਾ ਟੀਮ ਚੌਥੀ ਵਾਰ ਘਰੇਲੂ ਮੈਦਾਨ ਉੱਤੇ ਵਰਲਡ ਕੱਪ ਜਿੱਤਣ ਵਿੱਚ ਕਾਮਯਾਬ ਰਹੀਆਂ।
ਮੇਜ਼ਬਾਨ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ‘ਚ 7 ਵਿਕਟਾਂ ਉੱਤੇ 228 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸਰਾਹ ਟੇਲਰ ਨੇ 45, ਨਤਾਲੀ ਸੀਵਰ ਨੇ 51, ਕੈਥਰੀਨ ਬਰੰਟ ਨੇ 34 ਅਤੇ ਜੇਨੀ ਗੁਨ ਨੇ ਨਾਬਾਦ 14 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਝੂਲਨ ਦੇਵੀ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦੋਂ ਕਿ ਲੈਗ ਸਪਿੰਨਰ ਪੂਨਮ ਯਾਦਵ ਨੇ 2 ਅਤੇ ਰਾਜੇਸ਼ਵਰੀ ਗਾਇਕਵਾੜ ਨੇ 1 ਵਿਕਟ ਲਿਆ।
ਮੇਜ਼ਬਾਨ ਇੰਗਲੈਂਡ ਵੱਲੋਂ ਮਿਲੇ 228 ਦੌੜਾਂ ਦੇ ਟੀਚੇ ਨੂੰ ਪਾਉਣ ਲਈ ਉੱਤਰੀ ਭਾਰਤੀ ਮਹਿਲਾ ਟੀਮ 48.4 ਗੇਂਦਾਂ ਉੱਤੇ 219 ਦੌੜਾਂ ਬਣਾ ਕੇ ਹਾਰ ਗਈ ਅਤੇ ਇਤਿਹਾਸ ਸਿਰਜਣ ਤੋਂ ਰਹਿ ਗਈ। ਭਾਰਤ ਵੱਲੋਂ ਪੂਨਮ ਰਾਊਤ ਨੇ 89, ਹਰਮਨਪ੍ਰੀਤ ਕੌਰ ਨੇ 51, ਕ੍ਰਿਸ਼ਨਾਮੂਰਤੀ 35, ਕਪਤਾਨ ਮਿਤਾਲੀ ਰਾਜ ਨੇ 17 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਗੇਂਦਬਾਜ਼ ਅਨਿਆ ਸ਼੍ਰਬਸੋਲ ਨੇ 6 ਨੇ ਵਿਕਟਾਂ ਲੈ ਕੇ ਭਾਰਤੀ ਖਿਡਾਰਨਾਂ ਦੀ ਕਮਰ ਤੋੜ ਦਿੱਤੀ ਅਤੇ ਐਲਕਸ ਹਾਰਟਲੇ ਨੇ 2 ਵਿਕਟਾਂ ਲਈਆਂ ਅਤੇ ਦੇਸ਼ ਨੂੰ ਚੌਥੀ ਵਾਰ ਵਰਲਡ ਕੱਪ ਦਿੱਤਾ।
ਜ਼ਿਕਰਯੋਗ ਹੈ ਕਿ ਇੰਗਲੈਂਡ ਇਸ ਤੋਂ ਪਹਿਲਾਂ 1973, 1993 ਅਤੇ 2009 ਵਿੱਚ ਵਰਲਡ ਚੈਂਪੀਅਨ ਬਣਿਆ ਸੀ, ਇੰਗਲੈਂਡ ਤੀਸਰੀ ਵਾਰ ਆਪਣੀ ਮੇਜ਼ਬਾਨੀ ਵਿੱਚ ਵਰਲਡ ਚੈਂਪੀਅਨ ਬਣਿਆ ਹੈ। ਜਦੋਂ ਕਿ ਭਾਰਤੀ ਟੀਮ ਦੂਜੀ ਵਾਰ ਵਰਲਡ ਕੱਪ ਦੇ ਫਾਈਨਲ ਵਿੱਚ ਪੁੱਜਾ ਸੀ, ਇਸ ਤੋਂ ਪਹਿਲਾਂ 2005 ਵਿੱਚ ਆਸਟਰੇਲੀਆ ਤੋਂ ਹਾਰ ਚੁੱਕੀ ਹੈ, ਉਸ ਵੇਲੇ ਵੀ ਕਪਤਾਨ ਮਿਤਾਲੀ ਰਾਜ ਸੀ।
Cricket ਇੰਗਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ 9 ਦੌੜਾਂ ਨਾਲ ਹਰਾ ਕੇ ਚੌਥੀ...