ਬਰਮਿੰਘਮ, 6 ਜੁਲਾਈ – ਮੇਜ਼ਬਾਨ ਇੰਗਲੈਂਡ ਟੀਮ ਨੇ ਜੋਅ ਰੂਟ ਅਤੇ ਜੌਨੀ ਬੇਅਰਸਟੋ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਮਹਿਮਾਨ ਟੀਮ ਭਾਰਤ ਨੂੰ 5ਵੇਂ ਟੈੱਸਟ ਮੈਚ ‘ਚ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ 378 ਦੌੜਾਂ ਦਾ ਟੀਚਾ ਅੱਜ ਪੰਜਵੇਂ ਅਤੇ ਆਖ਼ਰੀ ਦਿਨ ਸਵੇਰ ਦੇ ਸੈਸ਼ਨ ਵਿੱਚ ਹੀ ਪੂਰਾ ਕਰ ਲਿਆ। ਇਸ ਵਿੱਚ ਰੂਟ ਨੇ ਨਾਬਾਦ 142 ਅਤੇ ਬੇਅਰਸਟੋ ਨੇ ਨਾਬਾਦ 114 ਦੌੜਾਂ ਦਾ ਯੋਗਦਾਨ ਪਾਇਆ। ਮੈਚ ਵਿੱਚ ਬੇਅਰਸਟੋ ਦਾ ਇਹ ਦੂਜਾ ਸੈਂਕੜਾ ਸੀ। ਪਹਿਲੀ ਪਾਰੀ ਵਿੱਚ ਉਸ ਨੇ 106 ਦੌੜਾਂ ਬਣਾਈਆਂ ਸਨ।
ਇੰਗਲੈਂਡ ਵੱਲੋਂ ਇਹ ਮੈਚ ਜਿੱਤਣ ਮਗਰੋਂ 5 ਮੈਚਾਂ ਦੀ ਟੈੱਸਟ ਸੀਰੀਜ਼ 2-2 ਨਾਲ ਡਰਾਅ ਹੋ ਗਈ ਹੈ। 3 ਵਿਕਟਾਂ ਗੁਆ ਕੇ 259 ਦੌੜਾਂ ‘ਤੇ ਦਿਨ ਦੀ ਸ਼ੁਰੂਆਤ ਕਰਦਿਆਂ ਇੰਗਲੈਂਡ ਨੇ 19.4 ਓਵਰਾਂ ‘ਚ ਹੀ ਬਾਕੀ ਰਹਿੰਦੀਆਂ 119 ਦੌੜਾਂ ਬਣਾ ਲਈਆਂ। ਇੰਗਲੈਂਡ ਦੀ ਦੂਜੀ ਪਾਰੀ ਵਿੱਚ ਕਪਤਾਨ ਜਸਪ੍ਰੀਤ ਬੁਮਰਾਹ (2/74) ਹੀ ਵਿਕਟ ਲੈਣ ਵਾਲਾ ਇਕਲੌਤਾ ਭਾਰਤੀ ਗੇਂਦਬਾਜ਼ ਸੀ। ਮੈਚ ਦੌਰਾਨ ਧੀਮੀ ਓਵਰ ਰੇਟ ਬਣਾਈ ਰੱਖਣ ਲਈ ਆਈਸੀਸੀ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਵਿੱਚ ਭਾਰਤ 2 ਅੰਕ ਕੱਟ ਲਏ ਗਏ ਹਨ। ਇਸ ਤੋਂ ਇਲਾਵਾ ਟੀਮ ਨੂੰ ਮੈਚ ਫ਼ੀਸ ਦਾ 40 ਫੀਸਦੀ ਹਿੱਸਾ ਜੁਰਮਾਨਾ ਵੀ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਪਾਰੀ ਵਿੱਚ ਭਾਰਤ ਨੇ 416 ਅਤੇ ਇੰਗਲੈਂਡ ਨੇ 284 ਦੌੜਾਂ ਬਣਾਈਆਂ ਸਨ। ਇਸ ਮਗਰੋਂ ਭਾਰਤ ਨੇ ਦੂਜੀ ਪਾਰੀ ਵਿੱਚ 245 ਦੌੜਾਂ ਬਣਾ ਕੇ ਇੰਗਲੈਂਡ ਨੂੰ 379 ਦੌੜਾਂ ਦਾ ਟੀਚਾ ਦਿੱਤਾ, ਜੋ ਮੇਜ਼ਬਾਨ ਟੀਮ ਨੇ ਦੋ ਸੈਸ਼ਨ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ ਹੀ ਪੂਰਾ ਕਰ ਲਿਆ।
Cricket ਇੰਗਲੈਂਡ ਨੇ ਭਾਰਤ ਨੂੰ ਆਖ਼ਰੀ ਟੈੱਸਟ ਮੈਚ 7 ਵਿਕਟਾਂ ਨਾਲ ਹਰਾਇਆ, ਪੰਜ...