ਇੰਡੋਨੇਸ਼ੀਆ: ਜਾਵਾ ਟਾਪੂ ’ਤੇ 5.6 ਦੀ ਤੀਬਰਤਾ ਭੂਚਾਲ; 162 ਮੌਤਾਂ, 700 ਤੋਂ ਵੱਧ ਜ਼ਖ਼ਮੀ

ਜਕਾਰਤਾ, 21 ਨਵੰਬਰ – ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਅੱਜ 5.6 ਦੀ ਤੀਬਰਤਾ ਭੂਚਾਲ ਆਇਆ, ਜਿਸ ਨਾਲ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਗਲੀਆਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ।
ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਵਿੱਚ ਘੱਟੋ-ਘੱਟ 162 ਲੋਕਾਂ ਦੀ ਜਾਨ ਚਲੀ ਗਈ ਅਤੇ 700 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ 5.6 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ਵਿੱਚ ਧਰਤੀ ਵਿੱਚ 10 ਕਿਲੋਮੀਟਰ (6.2 ਮੀਲ) ਹੇਠਾਂ ਸੀ।