ਨਿਊਜ਼ੀਲੈਂਡ ਅਟਕੇ ਭਾਰਤੀਆਂ ਦੀ ਵਤਨ ਵਾਪਿਸੀ ਲਈ ਪਹਿਲੀ ਵਾਰ ਪਹੁੰਚਿਆ ਜਹਾਜ਼ ਹੋਇਆ ਰਵਾਨਾ
ਔਕਲੈਂਡ 7 ਜੂਨ (ਹਰਜਿੰਦਰ ਸਿੰਘ ਬਸਿਆਲਾ) – 22 ਮਾਰਚ ਤੋਂ ਭਾਰਤ ਦੀਆਂ ਕੋਮਾਂਤਰੀ ਉਡਾਣਾ ਬੰਦ ਹਨ। ਨਿਊਜ਼ੀਲੈਂਡ ਦੇ ਵਿਚ ਵੀ 2000 ਦੇ ਕਰੀਬ ਭਾਰਤੀ ਲੋਕ ਉਡਾਣਾ ਦੀ ਉਪਲਬਧਾ ਨਾ ਹੋਣ ਕਰਕੇ ਆਪਣੇ ਵਤਨ ਵਾਪਿਸੀ ਲਈ ਅਟਕੇ ਹੋਏ ਸਨ। ਅੱਜ ਇਨ੍ਹਾਂ ਦੀ ਵਤਨ ਵਾਪਿਸੀ ਲਈ ਏਅਰ ਇੰਡੀਆ ਦਾ ਪਹਿਲੀ ਵਾਰ ਔਕਲੈਂਡ ਪਹੁੰਚਿਆ ਜ਼ਹਾਜ਼ 150 ਦੇ ਕਰੀਬ ਭਾਰਤੀਆਂ ਨੂੰ ਬਿਠਾ ਉਡ ਗਿਆ ਹੈ। ਸਮਾਂ ਸਵੇਰੇ 4 ਵਜੇ ਦੀ ਸੀ ਪਰ ਇਹ 4.17 ਉਤੇ ਉਡਿਆ ਵਿਖਾਈ ਦੇ ਰਿਹਾ ਹੈ। ਭਾਰਤੀ ਹਾਈ ਕਮਿਸ਼ਨ ਤੋਂ ਸ੍ਰੀ ਮੁਕਤੇਸ਼ ਪ੍ਰਦੇਸੀ, ਸੈਕਟਰੀ ਸ੍ਰੀ ਪਰਮਜੀਤ ਸਿਘ, ਔਕਲੈਂਡ ਤੋ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋ, ਭਾਰਤੀਆ ਸਮਾਜ ਤੋਂ ਸ੍ਰੀ ਜੀਤ ਸੱਚਦੇਵ ਅਤੇ ਕੁਝ ਮੀਡੀਆ ਕਰਮੀ ਵੀ ਪਹੁੰਚੇ। ਏਅਰ ਲਾਈਨ ਵੱਲੋਂ ਹਰ ਸੀਟ ਉਤੇ ਸੁੱਕੇ ਖਾਣੇ ਦੇ ਪੈਕਟ, ਹਲਦੀਰਾਮ ਦਾ ਭੁਜੀਆ ਆਦਿ ਰੱਖਿਆ ਗਿਆ ਸੀ। 12494 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਹ ਜਹਾਜ਼ ਦਿੱਲੀ ਹਵਾਈ ਅੱਡੇ ਉਤੇ ਦੁਪਹਿਰ 13.30 ਵਜੇ ਪਹੁੰਚੇਗਾ।
ਪਹਿਲੀ ਫਲਾਈਟ ਦੀਆਂ ਤਸਵੀਰਾਂ
Home Page ਉਡ ਗਿਆ-Air India