ਉਤਰੀ ਭਾਰਤ ਧੁੰਦ ਦੀ ਬੁੱਕਲ ‘ਚ ਘਿਰਿਆ

ਨਵੀਂ ਦਿੱਲੀ, 8 ਜਨਵਰੀ – ਸੀਤ ਲਹਿਰ ਵਧਣ ਨਾਲ ਉਤਰੀ ਭਾਰਤ ਦੀ ਰਫਤਾਰ ਰੁਕ ਗਈ ਹੈ। ਇਸ ਵੇਲੇ ਉਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਮਾਰ ਹੇਠ ਆ ਗਏ ਹਨ ਤੇ ਕਈ ਹਿੱਸਿਆਂ ਵਿਚ ਦਿਸਣਯੋਗਤਾ ਅੱਜ ਸਵੇਰੇ ਪੰਜਾਹ ਮੀਟਰ ਤਕ ਸੀ। ਦਿੱਲੀ ਵਿਚ ਠੰਢ ਦੇ ਕਈ ਰਿਕਾਰਡ ਟੁੱਟ ਗਏ ਹਨ। ਇਥੇ ਸਫਦਰਜੰਗ ਵਿਚ ਅੱਜ ਤਾਪਮਾਨ 1.9 ਡਿਗਰੀ ਦਰਜ ਕੀਤਾ ਗਿਆ। ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੈਟ ਤਿੰਨ ਦੀ ਅਣਹੋਂਦ ਕਾਰਨ ਕਈ ਹਵਾਈ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।