ਨਵੀਂ ਦਿੱਲੀ, 25 ਜੁਲਾਈ (ਏਜੰਸੀ) – ਲੰਡਨ ਉਲੰਪਿਕ ‘ਚ ਭਾਰਤ ਦਾ ਪਹਿਲਾ ਮੁਕਾਬਲਾ 30 ਜੁਲਾਈ ਨੂੰ ਹਾਲੈਂਡ ਨਾਲ ਹੋਵੇਗਾ। ਇਸ ਨਾਲ ਪਹਿਲੇ ਹੀ ਮੈਚ ਤੋਂ ਭਾਰਤੀ ਖਿਡਾਰੀਆਂ ਦੀ ਅਸਲ ਪਰਖ ਸ਼ੁਰੂ ਹੋ ਜਾਵੇਗੀ। ਟੀਮ ਦੇ ਸੀਨੀਅਰ ਖਿਡਾਰੀਆਂ ਦਾ ਮੰਨਣਾ ਹੈ ਕਿ ਭਾਰਤ ਦੇ ਸਾਹਮਣੇ ਹਾਲੈਂਡ ਦੇ ਰੂਪ ਵਿੱਚ ਸਖ਼ਤ ਸ਼ੁਰੂਆਤੀ ਚੁਣੌਤੀ ਹੈ। ਜ਼ਿਕਰਯੋਗ ਹੈ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਬੀਤੇ ਸਮੇਂ ਦੌਰਾਨ ਕਾਫੀ ਚੰਗਾ ਰਿਹਾ ਹੈ। ਇਸ ਪ੍ਰਦਰਸ਼ਨ ਦੇ ਆਧਾਰ ‘ਤੇ ਹੀ ਇਹ ਪੂਰੀ ਸੰਭਾਵਨਾ ਹੈ ਕਿ ਭਾਰਤੀ ਟੀਮ ਇਸ ਵਾਰ ਉਲੰਪਿਕ ‘ਚ ਕੋਈ ਨਾ ਕੋਈ ਤਮਗਾ ਜ਼ਰੂਰ ਜਿੱਤੇਗੀ। ਬਾਕੀ ਤਾਂ ਪਹਿਲੇ ਹੀ ਮੈਚ ਤੋਂ ਪਤਾ ਚੱਲ ਜਾਣਾ ਹੈ ਭਾਰਤੀ ਟੀਮ ਕਿੱਥੇ ਖੜਦੀ ਹੈ।
Sports ਉਲੰਪਿਕ ‘ਚ ਭਾਰਤੀ ਹਾਕੀ ਟੀਮ ਦੀ ਹਾਲੈਂਡ ਨਾਲ ਪਹਿਲੀ ਭੇੜ