ਮਾਨਸਾ – 15 ਜੂਨ ਨੂੰ ਸ਼੍ਰੋਮਣੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦਾ ਦਿਹਾਂਤ ਹੋ ਗਿਆ। ਉਨ੍ਹਾਂ ਅੱਜ ਸਵੇਰੇ 5 ਕੁ ਵਜੇ ਆਪਣੇ ਘਰ ਮਾਨਸਾ ਵਿਖੇ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 16 ਜੂਨ ਨੂੰ ਮਾਨਸਾ ਵਿਖੇ ਕੀਤਾ ਜਾਏਗਾ। ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ੭੫ ਸਾਲ ਦੇ ਸਨ ਅਤੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸਨ।
ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਵਿਛੋੜੇ ਦਾ ਪੰਜਾਬੀ ਸਾਹਿਤ ਤੇ ਰੰਗਮੰਚ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ‘ਅਰਬਦ ਨਰਬਦ ਧੰਧੂਕਾਰਾ’, ‘ਬਿਗਾਨੇ ਬੋਹੜ ਦੀ ਛਾਂਅ’, ‘ਤੂੜੀ ਵਾਲਾ ਕੋਠਾ’, ‘ਇੱਕ ਰਮਾਇਣ ਹੋਰ’, ‘ਬਹਿਕਦਾ ਰੋਹ’, ‘ਸੱਤ ਬਿਗਾਨੇ’, ‘ਅੰਨ੍ਹੇ ਨਿਸ਼ਾਨਚੀ’ ਵਰਗੇ ਹੋਰ ਵੀ ਅਰਥ ਭਰਪੂਰ ਨਾਟਕ ਲਿਖੇ। ਉਨ੍ਹਾਂ ਨੂੰ 2006 ਵਿੱਚ ਸਾਹਿਤ ਅਕਾਦਮੀ ਐਵਾਰਡ ਵੀ ਮਿਲਿਆ।
Indian News ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨਹੀਂ ਰਹੇ