ਵੈਲਿੰਗਟਨ, 3 ਦਸੰਬਰ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਅਜ਼ਾਦੀ ਦੀ 75ਵੇਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ www.akamquiz.in ‘ਤੇ ਜਾ ਕੇ “AKAM Online Quiz” ਲਈ ਰਜਿਸਟ੍ਰੇਸ਼ਨ 1 ਦਸੰਬਰ ਤੋਂ 31 ਜਨਵਰੀ 2022 ਤੱਕ ਖੁੱਲ੍ਹ ਗਈ ਹੈ ਅਤੇ ਇਸ ਵਿੱਚ ਭਾਗ ਲੈਣ ਵਾਲੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਵਿੱਚ 16 ਤੋਂ 35 ਸਾਲ ਦੀ ਉਮਰ ਸਮੂਹ ਵਰਗ ਦੇ ਲੋਕ ਭਾਗ ਲੈ ਸਕਦੇ ਹਨ। ਇਹ ਏਕੇਏਐਮ ਆਨਲਾਈਨ ਪ੍ਰਸ਼ਨ ਮੁਕਾਬਲਾ ਭਾਰਤ ਦੇ ਬਾਰੇ ਵਿੱਚ ਸਭ ਕੁੱਝ ਉੱਤੇ ਇੱਕ ਪ੍ਰਸ਼ਨ ਹੈ।
‘ਏਕੇਏਐਮ ਆਨਲਾਈਨ ਕਿਯੂਜ਼’ ਮੁਕਾਬਲਾ 1 ਤੋਂ 31 ਜਨਵਰੀ 2022 ਤੱਕ ਹੋਏਗਾ। ਇਹ ਆਨਲਾਈਨ ਪ੍ਰਸ਼ਨ ਮੁਕਾਬਲਾ 1 ਜਨਵਰੀ 2022 ਤੋਂ ਭਾਰਤੀ ਡਾਇਸਪੋਰਾ (ਐਨਆਰਆਈ, ਪੀਆਈਓ/ਓਸੀਆਈ) ਅਤੇ ਵਿਦੇਸ਼ੀ ਨਾਗਰਿਕਾਂ ਲਈ ਹੋਵੇਗਾ।
ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਹਰੇਕ ਉਮਰ ਵਰਗ ਵਿੱਚੋਂ ਚੋਟੀ ਦੇ ਤਿੰਨ ਜੇਤੂਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਮਿਲਣਗੇ।
Home Page ‘ਏਕੇਏਐਮ ਆਨਲਾਈਨ ਕਵਿਜ਼’ (AKAM Online Quiz) ਦੀ ਰਜਿਸਟ੍ਰੇਸ਼ਨ 1 ਦਸੰਬਰ ਤੋਂ ਖੁੱਲ੍ਹ...