ਹਾਂਗਜ਼ੂ, 25 ਸਤੰਬਰ – ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਟੀਮ ਸੋਨ ਤਗਮੇ ਸਮੇਤ ਤਿੰਨ ਤਗਮੇ ਜਿੱਤ ਕੇ ਭਾਰਤ ਨੂੰ ਦੋ ਦਿਨਾਂ ਵਿੱਚ ਪੰਜ ਤਗਮੇ ਦਿੱਤੇ। ਵਿਸ਼ਵ ਚੈਂਪੀਅਨ ਰੁਦਰਾਂਕਸ਼ ਪਾਟਿਲ ਦੀ ਅਗਵਾਈ ਵਿੱਚ ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ 2023 ਵਿੱਚ ਵਿਸ਼ਵ ਰਿਕਾਰਡ ਸਕੋਰ ਨਾਲ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ। ਭਾਰਤ ਦੀ 10 ਮੀਟਰ ਪੁਰਸ਼ ਰਾਈਫਲ ਟੀਮ ਨੇ 1893.7 ਅੰਕਾਂ ਨਾਲ ਵਿਸ਼ਵ ਰਿਕਾਰਡ ਵੀ ਤੋੜਿਆ। ਭਾਰਤੀ ਸ਼ੂਟਰਾਂ ਨੇ ਚੀਨ ਦੇ 1893.3 ਅੰਕਾਂ ਦੇ ਰਿਕਾਰਡ ਨੂੰ ਮਾਤ ਪਾਈ।
ਐਸ਼ਵਰੇ ਪ੍ਰਤਾਪ ਸਿੰਘ ਤੋਮਰ ਨੇ ਫਿਰ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
Home Page ਏਸ਼ਿਆਈ ਖੇਡਾਂ: ਭਾਰਤ ਦੀ 10 ਮੀਟਰ ਏਅਰ ਰਾਈਫਲ ਟੀਮ ਨੇ ਵਿਸ਼ਵ ਰਿਕਾਰਡ...