ਹਾਂਗਜ਼ੂ, 23 ਸਤੰਬਰ – ਅੱਜ ਇੱਥੇ 19ਵੀਆਂ ਏਸ਼ਿਆਈ ਖੇਡਾਂ 2023 ਸ਼ੁਰੂ ਹੋ ਗਈਆਂ ਹਨ। ਉਦਘਾਟਨ ਸਮਾਰੋਹ ਦੌਰਾਨ ਭਵਿੱਖ ਦੀ ‘ਕਾਰਬਨ ਰਹਿਤ’ ਆਤਿਸ਼ਬਾਜ਼ੀ ਦੀ ਝਲਕ ਦਿਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ।
ਭਾਰਤੀ ਦਲ ਦੇ ਮਾਰਚ ਦੌਰਾਨ ਝੰਡਾਬਰਦਾਰ ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬੋਰਗੋਹੇਨ ਤਿਰੰਗਾ ਲੈ ਕੇ ਸਭ ਤੋਂ ਅੱਗੇ ਚੱਲ ਰਹੇ ਸਨ। 8 ਅਕਤੂਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀ 40 ਖੇਡਾਂ ਤੇ 61 ਮੁਕਾਬਲਿਆਂ ਵਿੱਚ 481 ਸੋਨ ਤਗਮਿਆਂ ਲਈ ਜ਼ੋਰ-ਅਜ਼ਮਾਇਸ਼ ਕਰਨਗੇ। ਟੂਰਨਾਮੈਂਟ ਵਿੱਚ 12,000 ਅਥਲੀਟ ਹਿੱਸਾ ਲੈ ਰਹੇ ਹਨ। ਲਗਪਗ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ‘ਬਿਗ ਲੋਟਸ’ ਸਟੇਡੀਅਮ ਖਿਡਾਰੀਆਂ ਦੇ ਸਵਾਗਤ ਲਈ ਸ਼ਿੰਗਾਰਿਆ ਗਿਆ ਹੈ।
Home Page ਏਸ਼ਿਆਈ ਖੇਡਾਂ 2023: ਹਾਂਗਜ਼ੂ ‘ਚ ਉਦਘਾਟਨ ਸਮਾਰੋਹ ਨਾਲ ਸ਼ੁਰੂ, 45 ਦੇਸ਼ਾਂ ਦੇ...