ਨਵੀਂ ਦਿੱਲੀ, 25 ਜੁਲਾਈ – ਏਸ਼ੀਅਨ ਚੈਂਪੀਅਨਜ਼ ਟਰਾਫੀ 3 ਤੋਂ 12 ਅਗਸਤ ਤੱਕ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਹੋਵੇਗੀ। ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰੇਗਾ, ਜਦਕਿ ਮਿਡਫੀਲਡਰ ਹਾਰਦਿਕ ਸਿੰਘ ਟੀਮ ਦਾ ਉਪ ਕਪਤਾਨ ਹੋਵੇਗਾ। ਮਨਪ੍ਰੀਤ ਸਿੰਘ ਦੀ ਮਿਡਫੀਲਡ ਵਿੱਚ ਵਾਪਸੀ ਹੋਈ ਹੈ।
ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਲਲਿਤ ਕੁਮਾਰ ਉਪਾਧਿਆਏ ਤੋਂ ਇਲਾਵਾ ਅਭਿਸ਼ੇਕ, ਪਵਨ, ਦਿਲਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ।
ਟੂਰਨਾਮੈਂਟ ਦੇ ਪੂਲ ਪੜਾਅ ਵਿੱਚ ਭਾਰਤ ਦਾ ਸਾਹਮਣਾ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਚੀਨ ਨਾਲ ਹੋਵੇਗਾ। ਇਹ ਟੂਰਨਾਮੈਂਟ ਹਾਂਗਜ਼ੂ ਏਸ਼ੀਅਨ ਖੇਡਾਂ ਲਈ ਤਿਆਰੀ ਵੀ ਹੈ। ਏਸ਼ੀਅਨ ਖੇਡਾਂ ਭਾਰਤੀ ਹਾਕੀ ਲਈ 2024 ਪੈਰਿਸ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ। ਤਜਰਬੇਕਾਰ ਪੀਆਰ ਸ੍ਰੀਜੇਸ਼ ਅਤੇ ਕ੍ਰਿਸ਼ਨ ਬਹਾਦੁਰ ਪਾਠਕ ਟੀਮ ਦੇ ਗੋਲਕੀਪਰ ਹਨ। ਟੀਮ ਦੀ ਰੱਖਿਆ ਕਤਾਰ ਵਿੱਚ ਅਮਿਤ ਰੋਹੀਦਾਸ, ਮਿਡਫੀਲਡਰ ਵਿੱਚ ਤਜ਼ਰਬੇਕਾਰ ਮਨਪ੍ਰੀਤ ਤੋਂ ਇਲਾਵਾ ਵਿਵੇਕ ਸਾਗਰ ਪ੍ਰਸਾਦ ਸ਼ਾਮਲ ਹਨ।
ਭਾਰਤੀ ਪੁਰਸ਼ ਹਾਕੀ ਟੀਮ :
ਗੋਲਕੀਪਰ: ਪੀਆਰ ਸ੍ਰੀਜੇਸ਼, ਕ੍ਰਿਸ਼ਨ ਬਹਾਦਰ ਪਾਠਕ, ਰੱਖਿਆ ਕਤਾਰ: ਜਰਮਨਪ੍ਰੀਤ ਸਿੰਘ, ਸੁਮਿਤ, ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਅਮਿਤ ਰੋਹੀਦਾਸ, ਮਿਡਫੀਲਡਰ: ਹਾਰਦਿਕ ਸਿੰਘ (ਉਪ-ਕਪਤਾਨ), ਵਿਵੇਕ ਸਾਗਰ ਪ੍ਰਸਾਦ, ਮਨਪ੍ਰੀਤ ਸਿੰਘ, ਨੀਲਕੰਠ ਸ਼ਰਮਾ, ਸ਼ਮਸ਼ੇਰ ਸਿੰਘ, ਹਮਲਾਵਾਰ ਕਤਾਰ ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸੁਖਜੀਤ ਸਿੰਘ, ਐੱਸ. ਕਾਰਤੀ
Hockey ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਹਾਕੀ ਲਈ ਭਾਰਤੀ ਟੀਮ ਦਾ ਐਲਾਨ