ਚੇਨੱਈ, 9 ਅਗਸਤ – ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਟੂਰਨਾਮੈਂਟ ਦੇ ਰਾਊਂਡ ਰੌਬਿਨ ਲੀਗ ਦੇ ਆਖਰੀ ਮੈਚ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਸਿਖਰ ’ਤੇ ਰਹਿੰਦੇ ਹੋਏ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ।
ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ (15ਵੇਂ ਤੇ 23ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਦੋ ਗੋਲ ਕੀਤੇ। ਜੁਗਰਾਜ ਸਿੰਘ ਨੇ 36ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਆਕਾਸ਼ਦੀਪ ਸਿੰਘ ਨੇ 55ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਪਾਕਿਸਤਾਨ ਇਸ ਹਾਰ ਤੋਂ ਬਾਅਦ ਸੈਮੀ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ ਹੈ ਜਦ ਕਿ ਜਪਾਨ ਚੌਥੇ ਸਥਾਨ ’ਤੇ ਰਹਿ ਕੇ ਆਖ਼ਰੀ ਚਾਰ ਵਿੱਚ ਪਹੁੰਚ ਗਿਆ ਹੈ।
ਭਾਰਤ ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਮੈਚ ਵਿੱਚ ਜਪਾਨ ਨਾਲ ਭਿੜੇਗਾ ਜਦਕਿ ਪਹਿਲਾ ਸੈਮੀ ਫਾਈਨਲ ਦੂਜੇ ਨੰਬਰ ’ਤੇ ਰਹੇ ਮਲੇਸ਼ੀਆ ਅਤੇ ਤੀਜੇ ਨੰਬਰ ਦੀ ਟੀਮ ਦੱਖਣੀ ਕੋਰੀਆ ਵਿਚਾਲੇ ਹੋਵੇਗਾ।
Hockey ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਸੈਮੀ...