ਚੇਨੱਈ, 12 ਅਗਸਤ – ਇੱਥੇ ਖੇਡੇ ਗਏ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ’ਚ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਇਹ ਭਾਰਤ ਦੀ ਰਿਕਾਰਡ ਚੌਥੀ ਜਿੱਤ ਹੈ। ਭਾਰਤ ਲਈ ਜੁਗਰਾਜ ਸਿੰਘ ਨੇ (9ਵੇਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ ਨੇ (45ਵੇਂ ਮਿੰਟ), ਗੁਰਜੰਟ ਸਿੰਘ ਨੇ (45ਵੇਂ ਮਿੰਟ) ਅਤੇ ਆਕਾਸ਼ਦੀਪ ਸਿੰਘ (56ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਮਲੇਸ਼ੀਆ ਲਈ ਅਬੂ ਕਮਲ ਅਜ਼ਰਾਈ ਨੇ (14ਵੇਂ ਮਿੰਟ), ਰਹੀਮ ਰਾਜ਼ੀ ਨੇ (18ਵੇਂ ਮਿੰਟ), ਮੁਹੰਮਦ ਅਮੀਨੂਦੀਨ ਨੇ (28ਵੇਂ ਮਿੰਟ) ਨੇ ਗੋਲ ਕੀਤੇ।
ਇਸ ਤੋਂ ਪਹਿਲਾਂ ਇੱਥੇ ਖੇਡੇ ਗਏ ਪਲੇਆਫ ਮੈਚ ਵਿੱਚ ਜਪਾਨ ਨੇ ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।
Hockey ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ: ਭਾਰਤ ਨੇ ਮਲੇਸ਼ੀਆ ਨੂੰ 4-3 ਗੋਲਾਂ ਨਾਲ ਹਰਾ ਕੇ ਰਿਕਾਰਡ...