ਚੇਨੱਈ, 3 ਅਗਸਤ – ਅੱਜ ਇੱਥੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਦੇ ਇਕ ਮੈਚ ਵਿੱਚ ਭਾਰਤ ਨੇ ਚੀਨ ਨੂੰ 7-2 ਨਾਲ ਹਰਾ ਦਿੱਤਾ।
ਕੈਪਟਨ ਹਰਮਨਪ੍ਰੀਤ ਸਿੰਘ ਵੱਲੋਂ ਪੈਨਲਟੀ ਕਾਰਨਰਾਂ ਨੂੰ ਗੋਲ ’ਚ ਤਬਦੀਲ ਕੀਤੇ ਜਾਣ ਨਾਲ ਪਹਿਲੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਭਾਰਤ ਨੇ 2-0 ਦੀ ਲੀਡ ਹਾਸਲ ਕਰ ਲਈ। ਹਾਲਾਂਕਿ, ਸੁਖਜੀਤ ਨੇ ਪਹਿਲੇ ਕੁਆਰਟਰ ਦੀ ਸਮਾਪਤੀ ਤੱਕ ਇਸ ਲੀਡ ਨੂੰ 3-0 ਕਰ ਦਿੱਤਾ। ਆਕਾਸ਼ਦੀਪ ਨੇ ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਇਕ ਹੋਰ ਗੋਲ ਕਰ ਕੇ ਲੀਡ 4-0 ਕਰ ਦਿੱਤੀ। ਵੈਨਹੁਈ ਨੇ ਭਾਰਤੀ ਡਿਫੈਂਸ ਲਾਈਨ ਵਿੱਚ ਕਮੀ ਦਾ ਫਾਇਦਾ ਉਠਾਉਂਦੇ ਚੀਨ ਲਈ ਇਕ ਗੋਲ ਕਰ ਕੇ ਸਕੋਰ 1-4 ਕਰ ਦਿੱਤਾ। ਦੂਜੇ ਕੁਆਰਟਰ ਵਿੱਚ ਹੀ ਚੀਨ ਦੇ ਜੀਸ਼ੇਂਗ ਗਾਓ ਵੱਲੋਂ ਕੀਤੇ ਗਏ ਇਕ ਹੋਰ ਗੋਲ ਨਾਲ ਸਕੋਰ 5-2 ਹੋ ਗਿਆ। ਦੂਜੇ ਕੁਆਰਟਰ ਦੇ ਅਖੀਰ ਵਿੱਚ ਭਾਰਤ ਦੇ ਵਰੁਣ ਨੇ ਗੋਲ ਕਰ ਕੇ ਇਹ ਸਕੋਰ 6-2 ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਮਨਦੀਪ ਨੇ ਡਰੈਗ ਫਲਿੱਕ ਨੂੰ ਗੋਲ ’ਚ ਤਬਦੀਲ ਕੀਤਾ ਅਤੇ ਭਾਰਤ ਨੇ ਚੀਨ ਨੂੰ 7-2 ਦੇ ਫਰਕ ਨਾਲ ਹਰਾ ਦਿੱਤਾ। ਇਹ ਮਨਦੀਪ ਦਾ 100ਵਾਂ ਗੋਲ ਸੀ।
Hockey ਏਸ਼ੀਅਨ ਚੈਂਪੀਅਨਜ਼ ਟਰਾਫੀ 2023: ਭਾਰਤ ਨੇ 7-2 ਨਾਲ ਚੀਨ ਨੂੰ ਹਰਾਇਆ