ਨਵੀਂ ਦਿੱਲੀ, 27 ਸਤੰਬਰ (ਏਜੰਸੀ) – ਟ੍ਰੇਨ ਵਿੱਚ ਏ. ਸੀ. ਵਿੱਚ ਸਫ਼ਰ ਕਰਨ ਵਾਲਿਆਂ ਲਈ ਇਕ ਬੁਰੀ ਖ਼ਬਰ ਹੈ। ਪਹਿਲੀ ਅਕਤੂਬਰ ਤੋਂ ਏ. ਸੀ. ਟ੍ਰੇਨ ਦਾ ਸਫ਼ਰ ਮਹਿੰਗਾ ਹੋਣ ਜਾ ਰਿਹਾ ਹੈ। ਵਿੱਤ ਮੰਤਰਾਲੇ ਨੇ ਏ. ਸੀ. ਸਫ਼ਰ ਅਤੇ ਮਾਲ ਭਾੜੇ ‘ਤੇ ਸਰਵਿਸ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਕਿਰਾਏ ਵਿੱਚ 3.7 ਫੀਸਦੀ ਵਾਧੇ….. ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਪੀ. ਜੋਸ਼ੀ ਅਤੇ ਵਿੱਤ ਮੰਤਰੀ ਪੀ. ਚਿਦੰਬਰਮ ਵਿਚਾਲੇ ਹੋਈ ਇਕ ਮੀਟਿੰਗ ਏ. ਸੀ. ਕਲਾਸ, ਮਾਲ ਭਾੜੇ ਅਤੇ ਵਾਧੂ ਸੇਵਾਵਾਂ ਉੱਤੇ ਸਰਵਿਸ ਟੈਕਸ ਲਾਉਣ ਦਾ ਫੈਸਲਾ ਕੀਤਾ ਗਿਆ। ਸਰਵਿਸ ਟੈਕਸ ਉਨ੍ਹਾਂ ਟਿਕਟਾਂ ਉੱਤੇ ਵੀ ਲੱਗੇਗਾ, ਜਿਹੜੀਆਂ ਐਡਵਾਂਸ ਵਿੱਚ ਹੀ ਬੁੱਕ ਕਰਾਈਆਂ ਗਈਆਂ ਹੋਣ। ਨਵੇਂ ਫੈਸਲੇ ਅਨੁਸਾਰ ਜੇਕਰ ਕਿਸੇ ਯਾਤਰੀ ਵਲੋਂ ਟਿਕਟ ਰੱਦ ਕਰਵਾਈ ਜਾਂਦੀ ਹੈ ਤਾਂ ਸਰਵਿਸ ਟੈਕਸ ਦੀ ਵਾਪਸੀ ਨਹੀਂ ਹੋਵੇਗੀ। ਛੋਟ ਵਾਲੀਆਂ ਟਿਕਟਾਂ ਉੱਤੇ ਸਰਵਿਸ ਟੈਕਸ ਕਿਰਾਏ ਦਾ 30 ਫੀਸਦੀ ਲਿਆ ਜਾਵੇਗਾ। ਫਿਲਹਾਲ ਸਰਵਿਸ ਟੈਕਸ 12.36 ਫੀਸਦੀ ਹੈ।
Indian News ਏ. ਸੀ. ਟ੍ਰੇਨ ਦਾ ਸਫ਼ਰ ਹੋਵੇਗਾ ਮਹਿੰਗਾ