ਆਕਲੈਂਡ, 24 ਮਾਰਚ – ਦੇਸ਼ ਭਰ ਵਿੱਚ 25 ਮਾਰਚ ਦਿਨ ਬੁੱਧਵਾਰ ਰਾਤੀ 11.59 ਵਜੇ ਲੈਵਲ 4 ਦੇ ਤਹਿਤ ‘ਲੋਕਡਾਊਨ’ ਹੋਣ ਜਾ ਰਿਹਾ ਹੈ ਤੇ ਇਸ ਲੋਕਡਾਊਨ ਨੂੰ ਕਾਮਯਾਬ ਬਣਾਉਣ ਲਈ ਸਰਕਾਰ ਵੱਲੋਂ ਫ਼ੌਜ ਤੇ ਪੁਲਿਸ ਕਰਮੀ ਸੜਕਾਂ ਉੱਤੇ ਵੇਖਣ ਨੂੰ ਮਿਲ ਸਕਦੇ ਹਨ। ਕਿਉਂਕਿ ਮੰਨਿਆ ਜਾ ਰਿਹਾ ਹੈ ‘ਕੋਵਿਡ -19’ ਦੇ ਫੈਲਾਓ ਨੂੰ ਰੋਕਣ ਲਈ ਦੇਸ਼ ਵਿਆਪੀ ਲੋਕਡਾਊਨ ਬਹੁਤ ਜ਼ਰੂਰੀ ਹੈ ਤਾਂ ਜੋ ਦੇਸ਼ਵਾਸੀ ਘਰਾਂ ਵਿੱਚ ਰਹਿਣ ਅਤੇ ਇਕ ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਚਣ। ਸਰਕਾਰ ਵੱਲੋਂ ਆਸ ਕੀਤੀ ਜਾ ਰਹੀ ਕਮਿਊਨਿਟੀ ‘ਚ ਕੋਵਿਡ -19 ਦੇ ਟਰਾਂਸਮਿਸ਼ਨ ਨੂੰ ਰੋਕਣ ਲਈ ਦੇਸ਼ਵਾਸੀਆਂ ਵੱਲੋਂ ਲੋਕਡਾਊਨ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ।
Home Page ਐਨਜੈੱਡ ‘ਲੋਕਡਾਊਨ’ ਦਾ ਫ਼ੌਜ ਤੇ ਪੁਲਿਸ ਰੱਖੇਗੀ ਧਿਆਨ