ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਵੱਲੋਂ ਵੈਲਿੰਗਟਨ ‘ਚ ਪਾਰਟੀ ਦੀ ਚੋਣ ਕਾਨਫ਼ਰੰਸ ਦੀ ਸ਼ੁਰੂਆਤ
ਵੈਲਿੰਗਟਨ, 24 ਜੂਨ – ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਨੇ ਪਾਰਟੀ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਦੇਸ਼ ਦੇ ‘ਮੋਜੋ’ (Mojo) ਨੂੰ ਵਾਪਸ ਲੈਣ ਲਈ ਇੱਕ “ਮਜ਼ਬੂਤ ਨੈਸ਼ਨਲ ਸਰਕਾਰ” ਦੀ ਲੋੜ ਹੈ।
ਨੈਸ਼ਨਲ ਪਾਰਟੀ ਲੀਡਰ ਲਕਸਨ ਨੇ ਅੱਜ ਸ਼ਨੀਵਾਰ ਨੂੰ ਵੈਲਿੰਗਟਨ ‘ਚ ਨੈਸ਼ਨਲ ਪਾਰਟੀ ਦੀ ਵੀਕੈਂਡ-ਲੰਬੀ ਚੋਣ ਕਾਨਫ਼ਰੰਸ ਦੀ ਸ਼ੁਰੂਆਤ ਕੀਤੀ, ਜਿੱਥੇ ਪਾਰਟੀ ਦੇ ਵਫ਼ਾਦਾਰ ਲੋਕਾਂ ਪਾਰਟੀ ਦੀਆਂ ਨੀਤੀਆਂ ਅਤੇ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਬਾਰੇ ਗੱਲ ਕਰਨ ਦੇ ਲਈ ਮਾਈਕਲ ਫਾਉਲਰ ਸੈਂਟਰ ‘ਚ ਇਕੱਠੇ ਹੋਏ।
ਕਾਨਫ਼ਰੰਸ ਦੀ ਸ਼ੁਰੂਆਤ ਤੋਂ ਪਾਰਟੀ ਦੇ ਮੈਂਬਰਾਂ ਨੂੰ ਇੱਕ ਟੀਚਾ ਦਿੱਤਾ ਗਿਆ ਹੈ ਕਿ 14 ਅਕਤੂਬਰ ਨੂੰ ਹੋਣ ਵਾਲੀਆਂ ਦੇਸ਼ ਦੀਆਂ ਆਮ ਚੋਣਾਂ ‘ਚ ਪਾਰਟੀ ਵੋਟ ਦਾ 45% ਪ੍ਰਾਪਤ ਕਰਕੇ ਨਿਊਜ਼ੀਲੈਂਡ ਨੂੰ ‘ਵਾਪਸ ਟਰੈਕ ‘ਤੇ’ ਲਿਆਉਣਾ ਹੈ।
ਸਰਵੇਖਣਾਂ ਦੀ ਮੰਨੀਏ ਤਾਂ ਇਸ ਸਾਲ ਹੁਣ ਤੱਕ ਨੈਸ਼ਨਲ ਪੱਧਰ ‘ਤੇ ਹੁਣ ਤੱਕ 35% ਦੇ ਕਰੀਬ ਪੋਲਿੰਗ ਹੋਈ ਹੈ। ਨੈਸ਼ਨਲ ਪਾਰਟੀ ਨੂੰ ਚੋਣਾਂ ‘ਚ ਸੱਤਾਧਾਰੀ ਲੇਬਰ ਪਾਰਟੀ ਤੋਂ ਵੱਖ ਹੋਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਦੀ ਸੰਭਾਵਿਤ ਗੱਠਜੋੜ ਭਾਈਵਾਲ ਐਕਟ ਪਾਰਟੀ ਨੂੰ 10% ਤੋਂ ਵੱਧ ਵੋਟਾਂ ਮਿਲਣ ਦੀ ਸੰਭਾਵਨਾ ਹੈ।
ਨੈਸ਼ਨਲ ਪਾਰਟੀ ਲੀਡਰ ਲਕਸਨ ਨੇ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਭਾਸ਼ਣ ‘ਚ ਦੇਸ਼ ਦੇ ‘ਮੋਜੋ’ ਨੂੰ ਵਾਪਸ ਲੈਣ ਦੇ ਵਾਅਦੇ ਨਾਲ ਭੀੜ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ।
Home Page ਐਨਜ਼ੈੱਡ ਦੇ ‘ਮੋਜੋ’ (Mojo) ਲਈ “ਮਜ਼ਬੂਤ ਨੈਸ਼ਨਲ ਸਰਕਾਰ” ਦੀ ਲੋੜ – ਨੈਸ਼ਨਲ...