ਪਾਪਾਟੋਏਟੋਏ – ਮੈਨੁਕਾਓ ਈਸਟ ਹਲਕੇ ਤੋਂ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਨੇ 31 ਅਕਤੂਬਰ ਨੂੰ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਲਕੇ ਵਾਸਤੇ 2019 ਲਈ ‘ਯੂਥ ਐਮਪੀ’ ਵਜੋਂ ਨਿਸ਼ੀਤਾ ਗਨਾਤਰਾ ਦੀ ਚੋਣ ਕੀਤਾ ਹੈ। ਇੱਥੇ ਜਨਮੀ ਭਾਰਤੀ ਮੂਲ ਦੀ ਨਿਸ਼ੀਤਾ ਐਵਨਡੇਲ ਕਾਲਜ ਵਿੱਚ 10ਵੇਂ ਸਾਲ ਦੀ ਵਿਦਿਆਰਥਣ ਹੈ। ਸ. ਬਖਸ਼ੀ ਨੇ ਕਿਹਾ ਕਿ ਮੇਰੇ ਦਫ਼ਤਰ ਨੇ ਕਮਿਊਨਿਟੀ ‘ਚੋਂ ਯੋਗ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮਾਂ ਨੂੰ ਸੱਦਾ ਦਿੱਤਾ ਸੀ। ਇਹ ਦੇਖਣਾ ਬਹੁਤ ਚੰਗਾ ਸੀ ਕਿ ਸਾਡੇ ਨੌਜਵਾਨ ਕਿਸ ਤਰ੍ਹਾਂ ਦਾ ਭਾਵ ਰੱਖਦੇ ਹਨ ਅਤੇ ਭਾਈਚਾਰੇ ਦੀ ਨੁਮਾਇੰਦਗੀ ਕਰਕੇ ਕਿਵੇਂ ਫ਼ਰਕ ਲਿਆਉਣਾ ਚਾਹੁੰਦੇ ਹਨ’। ਐਮਪੀ ਸ. ਬਖਸ਼ੀ ਦਾ ਕਹਿਣਾ ਹੈ ਕਿ, ‘ਯੁਵਾ ਪਾਰਲੀਮੈਂਟ ਨੌਜਵਾਨਾਂ ਨੂੰ ਸਿਆਸਤ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਾ ਹੈ’।
ਮਿਸ ਨਿਸ਼ੀਤਾ ਹੁਣ ਅਗਲੇ ਸਾਲ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਲਈ ‘ਯੂਥ ਮੈਂਬਰ ਪਾਰਲੀਮੈਂਟ’ ਦਾ ਅਹੁਦਾ, 1 ਮਾਰਚ ਤੋਂ 31 ਅਗਸਤ 2019 ਤੱਕ ਮੈਨੁਕਾਓ ਈਸਟ ਲਈ ਰਾਸ਼ਟਰੀ ਸੂਚੀ ਵਿੱਚ ਸ਼ਾਮਿਲ ਹੋ ਗਈ ਹੈ। ਐਮਪੀ ਸ. ਬਖਸ਼ੀ ਨੇ ਕਿਹਾ ਕਿ, ‘ਸਾਡੇ ਨੌਜਵਾਨਾਂ ਨੂੰ ਪਾਰਲੀਮੈਂਟਰੀ ਅਤੇ ਜਮਹੂਰੀ ਪ੍ਰਕਿਰਿਆ ਦੇ ਨਾਲ-ਨਾਲ ਲੀਡਰਸ਼ਿਪ ਦੇ ਹੁਨਰ ਨੂੰ ਬਦਲਣ ਲਈ ਇੱਕ ਯੂਥ ਐਮਪੀ ਵਜੋਂ ਚੁਣਿਆ ਜਾਣਾ ਵਧੀਆ ਮੌਕਾ ਹੈ’।
Home Page ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਨੇ ‘ਯੂਥ ਐਮਪੀ’ ਦਾ ਐਲਾਨ ਕੀਤਾ