ਬਰਮਿੰਘਮ, 21 ਜੂਨ – ਆਸਟਰੇਲੀਆ ਨੇ ਇੱਥੇ ਇੰਗਲੈਂਡ ਨੂੰ ਐਸ਼ੇਜ਼ ਕ੍ਰਿਕਟ ਲੜੀ ਦੇ ਪਹਿਲੇ ਟੈੱਸਟ ਮੈਚ ਵਿੱਚ 2 ਵਿਕਟਾਂ ਨਾਲ ਹਰਾਇਆ। ਮੇਜ਼ਬਾਨ ਟੀਮ ਵੱਲੋਂ ਦਿੱਤੇ 281 ਦੌੜਾਂ ਦੇ ਟੀਚੇ ਨੂੰ ਆਸਟਰੇਲੀਆ ਨੇ 8 ਵਿਕਟਾਂ ’ਤੇ 282 ਦੌੜਾਂ ਬਣਾ ਕੇ ਹਾਸਲ ਕਰ ਲਿਆ। ਪਹਿਲੀ ਪਾਰੀ ਵਿੱਚ ਸੈਂਕੜਾ ਮਾਰਨ ਵਾਲੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੇ 65 ਦੌੜਾਂ ਬਣਾਈਆਂ, ਜਦੋਂਕਿ ਪੈਟ ਕਮਿਨਸ ਨੇ 44 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕਮਿਨਸ ਨੇ ਆਪਣੀ ਪਾਰੀ ਦੌਰਾਨ 2 ਛਿੱਕੇ ਤੇ 4 ਚੌਕੇ ਜੜੇ। ਉਸ ਨੇ 9ਵੀਂ ਵਿਕਟ ਲਈ ਨਾਥਨ ਲਿਓਨ (ਨਾਬਾਦ 16 ਦੌੜਾਂ) ਨਾਲ 55 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਮੈਚ ਨੂੰ ਜਿੱਤ ਤੱਕ ਪਹੁੰਚਾਇਆ।
ਆਸਟਰੇਲੀਆ ਦੀ ਐਜਬਸਟਨ ਦੇ ਮੈਦਾਨ ’ਤੇ ਮੇਜ਼ਬਾਨ ਟੀਮ ਖ਼ਿਲਾਫ਼ ਇਹ ਇੱਕ ਹੋਰ ਇਤਿਹਾਸਕ ਜਿੱਤ ਹੈ। ਉਸ ਨੇ ਸਾਲ 2005 ਵਿੱਚ ਦੂਜਾ ਐਸ਼ੇਜ਼ ਟੈੱਸਟ ਮੈਚ 2 ਦੌੜਾਂ ਨਾਲ ਜਿੱਤਿਆ ਸੀ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਦਿਨ ਦੀ ਸ਼ੁਰੂਆਤ 3 ਵਿਕਟਾਂ ’ਤੇ 107 ਦੌੜਾਂ ਨਾਲ ਕੀਤੀ। ਖਵਾਜਾ ਤੇ ਸਕਾਟ ਬੋਲੈਂਡ ਨੇ ਪਾਰੀ ਨੂੰ ਅੱਗੇ ਵਧਾਇਆ। ਸਟੂਅਰਟ ਬਰਾਡ ਨੇ ਬੋਲੈਂਡ ਨੂੰ ਆਊਟ ਕਰ ਕੇ ਸਾਂਝੀਦਾਰੀ ਨੂੰ ਤੋੜਿਆ।
Cricket ਐਸ਼ੇਜ਼ ਟੈੱਸਟ ਲੜੀ: ਆਸਟਰੇਲੀਆ ਨੇ ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾ ਕੇ...