ਲੰਡਨ, 2 ਜੁਲਾਈ – ਆਸਟਰੇਲੀਆ ਨੇ ਐਸ਼ੇਜ਼ ਲੜੀ ਦੇ ਦੂਜੇ ਟੈੱਸਟ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਮੇਜ਼ਬਾਨ ਇੰਗਲੈਂਡ ਨੂੰ ਲਾਰਡਜ਼ ਦੇ ਮੈਦਾਨ ’ਤੇ 43 ਦੌੜਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਦੀ 5 ਮੈਚਾਂ ਦੀ ਲੜੀ ਵਿੱਚ ਇਹ ਦੂਜੀ ਹਾਰ ਹੈ। ਆਸਟਰੇਲੀਆ ਨੇ ਐਸ਼ੇਜ਼ ਲੜੀ ਵਿੱਚ 2-0 ਲੀਡ ਬਣਾ ਲਈ ਹੈ।
ਆਸਟਰੇਲੀਆ ਵੱਲੋਂ ਦਿੱਤੇ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਦੂਜੀ ਪਾਰੀ ਵਿੱਚ 327 ਦੌੜਾਂ ਹੀ ਬਣਾ ਸਕੀ। ਬੇਨ ਡੱਕਟ ਨੇ ਅਰਧ ਸੈਂਕੜਾ (83 ਦੌੜਾਂ) ਤੇ ਬੇਨ ਸਟੋਕਸ ਨੇ ਸੈਂਕੜਾ (155 ਦੌੜਾਂ) ਜੜਿਆ। ਦੋਵਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ 20 ਦੌੜਾਂ ਨਹੀਂ ਬਣਾ ਸਕਿਆ। ਆਸਟਰੇਲੀਆ ਲਈ ਮਿਸ਼ੇਲ ਸਟਾਰਕ, ਪੈਟ ਕਮਿਨਸ ਅਤੇ ਜੋਸ਼ ਹੇਜ਼ਲਵੁੱਡ ਨੇ 3-3 ਵਿਕਟਾਂ ਲਈਆਂ। ਆਸਟਰੇਲੀਆ ਨੇ ਪੰਜਵੇਂ ਦਿਨ ਦੇ ਖੇਡ ਦੀ ਸ਼ੁਰੂਆਤ ਬੇਨ ਡੱਕਟ ਅਤੇ ਜੌਨੀ ਬੇਅਰਸਟੋਅ ਨੂੰ ਆਊਟ ਕਰ ਕੇ ਕੀਤੀ। ਬੇਅਰਸਟੋ ਵਿਵਾਦਤ ਢੰਗ ਨਾਲ ਆਊਟ ਹੋਇਆ।
Cricket ਐਸ਼ੇਜ਼ ਲੜੀ 2023: ਆਸਟਰੇਲੀਆ ਨੇ ਇੰਗਲੈਂਡ ਨੂੰ ਦੂਜਾ ਟੈੱਸਟ ਮੈਚ 43 ਦੌੜਾਂ...