ਲੰਡਨ, 31 ਜੁਲਾਈ – ਕ੍ਰਿਸ ਵੋਕਸ ਤੇ ਮੋਈਨ ਅਲੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ 5ਵੇਂ ਤੇ ਅੰਤਿਮ ਕ੍ਰਿਕਟ ਟੈਸਟ ਦੇ ਮੀਂਹ ਪ੍ਰਭਾਵਿਤ ਆਖ਼ਰੀ ਦਿਨ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਐਸ਼ੇਜ਼ ਲੜੀ 2-2 ਨਾਲ ਡਰਾਅ ਕਰ ਦਿੱਤੀ। ਵੋਕਸ ਨੇ ਚਾਰ ਤੇ ਮੋਈਨ ਅਲੀ ਨੇ ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਨੇ ਹਾਲਾਂਕਿ ਐਸ਼ੇਜ਼ ਲੜੀ ਆਪਣੇ ਕੋਲ ਬਰਕਰਾਰ ਰੱਖੀ ਹੈ। ਇੰਗਲੈਂਡ ਦੇ 384 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਟੀਮ 334 ਦੌੜਾਂ ’ਤੇ ਸਿਮਟ ਗਈ। ਉਸਮਾਨ ਖਵਾਜਾ (72) ਅਤੇ ਡੇਵਿਡ ਵਾਰਨਰ (60) ਨੇ ਪਹਿਲੀ ਵਿਕਟ ਲਈ 140 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ। ਸਵੇਰ ਦੇ ਸੈਸ਼ਨ ਵਿੱਚ ਵੋਕਸ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰ ਕੇ ਇੰਗਲੈਂਡ ਨੂੰ ਵਾਪਸੀ ਦਿਵਾਈ। ਮੋਈਨ ਨੇ ਉਸ ਦਾ ਚੰਗਾ ਸਾਥ ਦਿੱਤਾ, ਜਦਕਿ ਸਟੂਅਰਟ ਬਰੌਡ (62 ਦੌੜਾਂ ਦੇ ਕੇ) ਨੇ ਆਖ਼ਰੀ ਦੋ ਵਿਕਟਾਂ ਲੈ ਕੇ ਇੰਗਲੈਂਡ ਦੀ ਜਿੱਤ ਪੱਕੀ ਕੀਤੀ। ਸਟੂਅਰਟ ਬਰੌਡ ਦਾ ਇਹ ਆਖ਼ਰੀ ਟੈਸਟ ਮੈਚ ਸੀ।
ਅੱਜ ਸਵੇਰੇ ਸਟੂਅਰਟ ਬ੍ਰਾਡ ਨੇ ਆਸਟਰੇਲੀਆ ਦੇ ਖਿਲਾਫ 5ਵੇਂ ਏਸ਼ੇਜ਼ ਟੈਸਟ ਦੇ 5ਵੇਂ ਦਿਨ ਇੰਗਲੈਂਡ ਨੂੰ ਸੀਰੀਜ਼ ਬਰਾਬਰ ਕਰਨ ਵਾਲੀ ਜਿੱਤ ਲਈ ਆਖਰੀ ਦੋ ਵਿਕਟਾਂ ਲੈ ਕੇ ਆਪਣੇ ਕ੍ਰਿਕਟ ਕਰੀਅਰ ਨੂੰ ਇੱਕ ਢੁਕਵਾਂ ਅੰਤ ਦਿੱਤਾ।
ਆਸਟਰੇਲਿਆਈ 70 ਦੌੜਾਂ ‘ਤੇ ਆਪਣੀਆਂ ਆਖਰੀ 7 ਵਿਕਟਾਂ ਗੁਆ ਬੈਠੀ ਅਤੇ 2001 ਤੋਂ ਬਾਅਦ ਅਜੇ ਤੱਕ ਇੰਗਲੈਂਡ ਵਿੱਚ ਏਸ਼ੇਜ਼ ਸੀਰੀਜ਼ ਨਹੀਂ ਜਿੱਤ ਸਕੀ।
Cricket ਐਸ਼ੇਜ਼ ਇੰਗਲੈਂਡ ਬਨਾਮ ਆਸਟਰੇਲੀਆ: ਐਸ਼ੇਜ਼ ਲੜੀ 2-2 ਨਾਲ ਬਰਾਬਰ; ਇੰਗਲੈਂਡ ਨੇ ਲੜੀ...