ਲੁਸਾਨੇ, 6 ਅਕਤੂਬਰ – ਭਾਰਤ ਨੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਸਾਲਾਨਾ ਐਵਾਰਡਾਂ ‘ਤੇ ਕਬਜ਼ਾ ਕੀਤਾ। 5 ਖਿਡਾਰੀਆਂ ਅਤੇ ਪੁਰਸ਼ਾਂ ਅਤੇ ਮਹਿਲਾ ਟੀਮਾਂ ਦੇ ਮੁੱਖ ਕੋਚਾਂ ਨੇ ਵੱਖ ਵੱਖ ਸ਼੍ਰੇਣੀਆਂ ਵਿੱਚ ਐਵਾਰਡ ਹਾਸਲ ਕੀਤੇ। ਟੋਕੀਓ ਉਲੰਪਿਕ ਖੇਡਾਂ ਵਿੱਚ ਭਾਰਤੀ ਪੁਰਸ਼ ਟੀਮ ਦੇ ਇਤਿਹਾਸਕ ਕਾਂਸੀ ਦੇ ਤਗਮੇ ਅਤੇ ਮਹਿਲਾ ਟੀਮ ਦੇ ਬੇਮਿਸਾਲ ਪ੍ਰਦਰਸ਼ਨ ਕਾਰਣ ਭਾਰਤੀ ਖਿਡਾਰੀਆਂ ਅਤੇ ਕੋਚਾਂ ਨੇ ਐੱਫਆਈਐੱਚ ਹਾਕੀ ਸਟਾਰਸ ਐਵਾਰਡ 2020-21 ਵਿੱਚ ਦਬਦਬਾ ਬਣਾਇਆ।
ਗੁਰਜੀਤ ਕੌਰ (ਮਹਿਲਾ) ਅਤੇ ਹਰਮਨਪ੍ਰੀਤ ਸਿੰਘ (ਪੁਰਸ਼) ਨੇ ਆਪੋ-ਆਪਣੀਆਂ ਸ਼੍ਰੇਣੀਆਂ ਵਿੱਚ ਸਾਲ ਦੇ ਸਰਵੋਤਮ ਖਿਡਾਰੀ ਦਾ ਐਵਾਰਡ ਪ੍ਰਾਪਤ ਕੀਤਾ। ਸਵਿਤਾ ਪੂਨੀਆ (ਸਰਵੋਤਮ ਗੋਲਕੀਪਰ, ਮਹਿਲਾ), ਪੀਆਰ ਸ੍ਰੀਜੇਸ਼ (ਸਰਬੋਤਮ ਗੋਲਕੀਪਰ, ਪੁਰਸ਼), ਸ਼ਰਮੀਲਾ ਦੇਵੀ (ਸਰਬੋਤਮ ਰਾਈਜ਼ਿੰਗ ਸਟਾਰ, ਮਹਿਲਾ) ਅਤੇ ਵਿਵੇਕ ਪ੍ਰਸਾਦ (ਸਰਬੋਤਮ ਰਾਈਜ਼ਿੰਗ ਸਟਾਰ, ਪੁਰਸ਼) ਦੇ ਨਾਲ ਨਾਲ ਭਾਰਤੀ ਮਹਿਲਾ ਟੀਮ ਦੇ ਕੋਚ ਸੋਡ ਮਾਰਿਨ ਅਤੇ ਪੁਰਸ਼ ਟੀਮ ਦੇ ਮੁਖੀ ਕੋਚ ਗ੍ਰਾਹਮ ਰੀਡ ਨੇ ਵੀ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਐਵਾਰਡ ਜਿੱਤੇ।
Hockey ਐੱਫਆਈਐੱਚ ਐਵਾਰਡ: ਗੁਰਜੀਤ ਕੌਰ ਤੇ ਹਰਮਨਪ੍ਰੀਤ ਸਿੰਘ ਸਾਲ ਦੇ ਸਰਵੋਤਮ ਖਿਡਾਰੀ ਐਲਾਨੇ