ਡੁਨੇਡਿਨ, 20 ਨਵੰਬਰ – 17 ਨਵੰਬਰ ਦਿਨ ਐਤਵਾਰ ਨੂੰ ਓਟੈਗੋ ਪੰਜਾਬੀ ਫਾਊਂਡੇਸ਼ਨ ਵੱਲੋਂ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਗਿਆ। 5ਵੇਂ ਪੰਜਾਬੀ ਭਾਸ਼ਾ ਹਫ਼ਤਾ ਵਿੱਚ ਸ਼ਾਮਿਲ ਬੁਲਾਰਿਆਂ ‘ਚ ਸ. ਹਰਜੀਤ ਸਿੰਘ ਮੱਗੋ, ਡੁਨੇਡਿਨ ਮਲਟੀਐਥਨਿਕ ਕੌਂਸਲ, ਕਾਂਸਟੇਬਲ ਗਰਥ ਸ਼ੀਹਾਨ ਨਸਲੀ ਸੰਪਰਕ ਅਧਿਕਾਰੀ, ਪਾਕਿਸਤਾਨ ਐਸੋਸੀਏਸ਼ਨ ਆਫ਼ ਓਟੈਗੋ ਆਦਿ ਸਨ। ਇਸ ਮੌਕੇ ਬੱਚਿਆਂ ਦਾ ਮੂਲ ਮੰਤਰ ਮੁਕਾਬਲਾ ਵੀ ਕਰਵਾਇਆ ਗਿਆ। ਭੰਗੜੇ ਅਤੇ ਗਿੱਧਾ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਡਾ. ਜਤਿੰਦਰ ਕੌਰ ਨੇ ਕਵਿਤਾ ਸੁਣਾਈ। ਅਸੀਂ ਭਾਈਚਾਰੇ ਲਈ ਪਹਿਲੀ ਕੀਵੀ ਪੰਜਾਬੀ ਵਰਣਮਾਲਾ ਵੀ ਲਾਂਚ ਕੀਤੀ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਸਾਰੇ ਸਪਾਂਸਰਾਂ ਅਤੇ ਟੀਮ ਦਾ ਧੰਨਵਾਦ ਜਿਨ੍ਹਾਂ ਨੇ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਦੇ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਬਹੁਤ ਮਿਹਨਤ ਕੀਤੀ। ਓਟੈਗੋ ਪੰਜਾਬੀ ਫਾਊਂਡੇਸ਼ਨ ਡੁਨੇਡਿਨ ਦੇ ਮੈਂਬਰ ਪਿੰਕੀ ਸੁਮਨ, ਲੱਕੀ ਸਿੰਘ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ।
Home Page ਓਟੈਗੋ ਪੰਜਾਬੀ ਫਾਊਂਡੇਸ਼ਨ ਵੱਲੋਂ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਗਿਆ