ਆਕਲੈਂਡ, 13 ਅਕਤੂਬਰ – ਇੱਥੇ ਦੇ ਨੈੱਟਬਾਲ ਸਟੇਡੀਅਮ ‘ਚ 4 ਅਕਤੂਬਰ ਨੂੰ ਹੋਈ ਓਸ਼ੇਨੀਆ ਵੁਸ਼ੂ ਚੈਂਪੀਅਨਸ਼ਿਪ ‘ਚ ਭਾਰਤੀ ਮੂਲ ਦੇ ਪੰਜਾਬੀ ਸ. ਪਵਨਦੀਪ ਸਿੰਘ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਈਚਾਰੇ ਦਾ ਨਾਂਅ ਚਮਕਾਇਆ। ਸ. ਪਵਨਦੀਪ ਸਿੰਘ ਨੇ ਕੂਕ ਪੰਜਾਬੀ ਸਮਾਚਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈਂਪੀਅਨਸ਼ਿਪ ਓਸ਼ੇਨੀਆ ਕੁੰਗਫੂ ਵੁਸ਼ੂ ਫੈਡਰੇਸ਼ਨ ਨੇ ਕਰਵਾਈ ਸੀ।
ਸ. ਪਵਨਦੀਪ ਸਿੰਘ ਨੇ ਦੱਸਿਆ ਕਿ ਉਹ ਭਾਰਤ ਦੇ ਸੂਬੇ ਹਰਿਆਣਾ ਦੇ ਅੰਬਾਲਾ ਕੈਂਟ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਨੇ ਛੋਟੀ ਉਮਰ ਤੋਂ ਹੀ ਇਸ ਖੇਡ ਦੀ ਟ੍ਰੇਨਿੰਗ ਲਈ ਹੈ। ਉਨ੍ਹਾਂ ਦੱਸਿਆ ਕਿ ਉਹ ਵਿਸ਼ਵ ਪੱਧਰ ‘ਤੇ ਵੁਸ਼ੂ ਖੇਡ ‘ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਦਾ ਚਾਹਵਾਨ ਹੈ ਤੇ ਇਸ ਖੇਡ ਰਾਹੀ ਦੇਸ਼ ਤੇ ਭਾਈਚਾਰੇ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਵੁਸ਼ੂ ਖੇਡ ਮਾਰਸ਼ਲ ਆਰਟ ਦਾ ਹੀ ਪਾਰਟ ਹੈ।
ਵੁਸ਼ੂ ਖਿਡਾਰੀ ਸ. ਪਵਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਮੈਂ ਵਰਕਿੰਗ ਵੀਜ਼ਾ ‘ਤੇ ਹਾਂ ਅਤੇ ਮੈਂ ਆਰਮਰਗਾਰਡ ਸਕਿਉਰਿਟੀ ਕੰਪਨੀ ‘ਚ ਗਸ਼ਤ ਅਫ਼ਸਰ (Patrol Officer) ਵਜੋਂ ਕੰਮ ਕਰ ਰਿਹਾ ਹਾਂ ਅਤੇ ਮੈਂ ਆਕਲੈਂਡ ਦੇ ਟਾਕਾਨੀਨੀ ਵਿਖੇ ਰਹਿ ਰਿਹਾ ਹਾਂ।
Home Page ਓਸ਼ੇਨੀਆ ਵੁਸ਼ੂ ਚੈਂਪੀਅਨਸ਼ਿਪ ‘ਚ ਪਵਨਦੀਪ ਸਿੰਘ ਨੇ ਚਾਂਦੀ ਦਾ ਤਗਮਾ ਜਿੱਤ ਕੇ...