ਕਰੂਜ਼ ਡਰੱਗ ਮਾਮਲਾ: ਬੰਬੇ ਹਾਈ ਕੋਰਟ ਨੇ ਆਰੀਅਨ ਖਾਨ ਨੂੰ ਜ਼ਮਾਨਤ ਦਿੱਤੀ

ਮੁੰਬਈ, 28 ਅਕਤੂਬਰ – ਬੰਬੇ ਹਾਈ ਕੋਰਟ ਨੇ ਕਰੂਜ਼ ਡਰੱਗ ਮਾਮਲੇ ‘ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ 22 ਦਿਨ ਬਾਅਦ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਆਰੀਅਨ ਖਾਨ ਜਸਟਿਸ ਐੱਨ ਡਬਲਿਊ ਸਾਂਬਰੇ ਦੇ ਸਿੰਗਲ ਬੈਂਚ ਨੇ ਉਸ ਦੇ ਸਹਿ-ਮੁਲਜ਼ਮ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸਾਂਬਰੇ ਨੇ ਕਿਹਾ, ‘ਤਿੰਨਾਂ ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਮੈਂ ਕੱਲ੍ਹ ਸ਼ਾਮ ਯਾਨੀ ਸ਼ੁੱਕਰਵਾਰ ਤੱਕ ਵਿਸਥਾਰ ਨਾਲ ਆਦੇਸ਼ ਦੇਵਾਂਗਾ’। ਹੁਣ ਜੇਲ੍ਹ ‘ਚੋਂ ਇਨ੍ਹਾਂ ਦੀ ਰਿਹਾਈ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਹੋ ਸਕਦੀ ਹੈ।
ਲਗਾਤਾਰ 3 ਦਿਨ ਦੀ ਸੁਣਵਾਈ ਦੇ ਬਾਅਦ ਜ਼ਮਾਨਤ
ਗੌਰਤਲਬ ਹੈ ਕਿ ਜਸਟਿਸ ਨਿਤਿਨ ਸਾਂਬਰੇ ਦੀ ਅਦਾਲਤ ਨੇ ਤਿੰਨ ਦਿਨ ਦੀ ਲਗਾਤਾਰ ਸੁਣਵਾਈ ਦੇ ਬਾਅਦ ਵੀਰਵਾਰ ਨੂੰ ਜ਼ਮਾਨਤ ਉੱਤੇ ਫ਼ੈਸਲਾ ਸੁਣਾਇਆ। ਦੋਵੇਂ ਪਾਸੇ ਦੀਆਂ ਦਲੀਲਾਂ ਸੁਣਨ ਦੇ ਬਾਅਦ ਕੋਰਟ ਨੇ ਤਿੰਨਾਂ ਆਰੋਪੀਆਂ ਆਰੀਅਨ, ਅਰਬਾਜ਼ ਅਤੇ ਮੁਨਮੁਨ ਨੂੰ ਜ਼ਮਾਨਤ ਦੇ ਦਿੱਤੀ। ਪੂਰਵ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਬੰਬੇ ਹਾਈ ਕੋਰਟ ਵਿੱਚ ਆਰੀਅਨ ਖਾਨ ਦੀ ਪੈਰਵੀ ਕੀਤੀ ਸੀ, ਉੱਥੇ ਹੀ ਅਰਬਾਜ਼ ਮਰਚੈਂਟ ਲਈ ਅਮਿਤ ਦੇਸਾਈ ਅਤੇ ਮੁਨਮੁਨ ਧਮੇਚਾ ਲਈ ਅਲੀ ਕਾਸ਼ਿਫ ਖਾਨ ਨੇ ਜ਼ੋਰਦਾਰ ਦਲੀਲਾਂ ਦਿੱਤੀਆਂ।
ਕੋਰਟ ਵਿੱਚ ਐਨਸੀਬੀ ਦੇ ਵੱਲੋਂ ਏਐੱਸਜੀ ਅਨਿਲ ਸਿੰਘ ਨੇ ਆਰੀਅਨ ਖਾਨ ਦੀ ਜ਼ਮਾਨਤ ਦਾ ਪੁਰਜ਼ੋਰ ਵਿਰੋਧ ਕੀਤਾ। ਪਰ ਮੁਕੁਲ ਰੋਹਤਗੀ ਨੇ ਆਪਣੇ ਜ਼ੋਰਦਾਰ ਦਲੀਲਾਂ ਨਾਲ ਆਰੀਅਨ ਖਾਨ ਨੂੰ ਜ਼ਮਾਨਤ ਦਿਲਵਾ ਹੀ ਦਿੱਤੀ। ਹਾਲਾਂਕਿ ਹਾਲੇ ਬੇਲ ਆਰਡਰ ਦੀ ਕਾਪੀ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੋਈ ਸੁਣਵਾਈ ਵਿੱਚ ਏਐੱਸਜੀ ਅਨਿਲ ਸਿੰਘ ਨੇ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕੋਰਟ ਵਿੱਚ ਦਲੀਲ ਦਿੱਤੀ ਕਿ ਆਰੀਅਨ ਡਰੱਗਜ਼ ਦਾ ਇੰਤਜ਼ਾਮ ਕਰਦੇ ਸਨ। ਉਹ ਕਈ ਸਾਲਾਂ ਤੋਂ ਡਰੱਗਜ਼ ਦਾ ਸੇਵਨ ਕਰਦੇ ਆ ਰਹੇ ਸਨ ਅਤੇ ਇਸ ਦੇ ਉਨ੍ਹਾਂ ਦੇ ਕੋਲ ਪ੍ਰਮਾਣ ਵੀ ਹੈ। ਐੱਨਸੀਬੀ ਨੇ ਆਰੀਅਨ ਉੱਤੇ ‘ਕਾਂਸ਼ਸ ਪਜੇਸ਼ਨ’ ਦਾ ਵੀ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਉਹ ਇੱਕ ਸਾਜ਼ਿਸ਼ ਦਾ ਹਿੱਸਾ ਸਨ ਅਤੇ ਇੰਟਰਨੈਸ਼ਨਲ ਡਰੱਗ ਤਸਕਰੀ ਵਿੱਚ ਵੀ ਸ਼ਾਮਿਲ ਸਨ।
ਪਰ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਕਿ ਜਹਾਜ਼ ਉੱਤੇ 1300 ਲੋਕ ਸਨ ਅਤੇ ਉਨ੍ਹਾਂ ਵਿੱਚੋਂ ਸਿਰਫ਼ ਅਰਬਾਜ਼ ਅਤੇ ਆਰੀਅਨ ਖਾਨ ਦੇ ਵਿੱਚ ਹੀ ਕਨੈੱਕਸ਼ਨ ਸੀ। ਉੱਥੇ ਕੋਈ ਸਾਜ਼ਿਸ਼ ਨਹੀਂ ਸੀ ਕਿਉਂਕਿ ਬਾਕੀ 1300 ਵਿੱਚ ਕੋਈ ਕਿਸੇ ਨੂੰ ਨਹੀਂ ਜਾਣਦਾ ਸੀ। ਅਜਿਹੇ ਵਿੱਚ ਨਾ ਤਾਂ ਮਨ ਦਾ ਮਿਲਣ ਹੋਇਆ ਅਤੇ ਨਾ ਹੀ ਕੋਈ ਚਰਚਾ ਹੋਈ। ਅਜਿਹੇ ਵਿੱਚ ਸਾਜ਼ਿਸ਼ ਦਾ ਸਵਾਲ ਹੀ ਨਹੀਂ ਉੱਠਦਾ।
ਮੁਕੁਲ ਰੋਹਤਗੀ ਨੇ ਅੱਗੇ ਕਿਹਾ ਕਿ ਭਲੇ ਹੀ ਇਹ ਸਾਬਤ ਕਰਨਾ ਮੁਸ਼ਕਲ ਹੈ ਕਿ ਸਭ ਦੇ ਮਨ ਮਿਲੇ ਸਨ, ਪਰ ਇਸ ਚੱਕਰ ਵਿੱਚ ਫੈਕਟਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਗੌਰਤਲਬ ਕਿ ਆਰੀਅਨ ਖਾਨ ਦੀ ਜ਼ਮਾਨਤ ਲਈ 28 ਅਤੇ 29 ਅਕਤੂਬਰ ਦਾ ਦਿਨ ਬਹੁਤ ਅਹਿਮ ਮੰਨਿਆ ਜਾ ਰਿਹਾ ਸੀ। ਜੇਕਰ ਅੱਜ ਜਾਂ ਕੱਲ੍ਹ ਵੀ ਆਰੀਅਨ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਦਿਵਾਲੀ ਦੇ ਬਾਅਦ ਤੱਕ ਜੇਲ੍ਹ ਵਿੱਚ ਹੀ ਰਹਿਣਾ ਪੈਂਦਾ। ਦੱਸਦੀਏ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ 2 ਨਵੰਬਰ ਨੂੰ ਜਨਮ ਦਿਨ ਹੈ ਅਤੇ ਉਨ੍ਹਾਂ ਦੇ ਲਈ ਪੁੱਤਰ ਦੀ ਰਿਹਾਈ ਯਕੀਨਨ ਬੈੱਸਟ ਜਨਮ ਦਿਨ ਦਾ ਤੋਹਫ਼ਾ ਹੈ।
ਜ਼ਿਕਰਯੋਗ ਹੈ ਕਿ ਆਰੀਅਨ ਖਾਨ ਨੂੰ 2 ਅਕਤੂਬਰ ਨੂੰ ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ਉੱਤੇ ਛਾਪੇਮਾਰੀ ਦੇ ਬਾਅਦ ਐੱਨਸੀਬੀ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਨਾਲ ਹੀ ਅਰਬਾਜ਼ ਅਤੇ ਮੁਨਮੁਨ ਧਮੇਚਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।