ਸ੍ਰੀਨਗਰ, 7 ਅਕਤੂਬਰ – ਇੱਥੇ ਈਦਗਾਹ ਇਲਾਕੇ ਵਿੱਚ ਅਤਿਵਾਦੀਆਂ ਨੇ ਇੱਕ ਔਰਤ ਸਮੇਤ ਦੋ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11.15 ਵਜੇ ਅਤਿਵਾਦੀਆਂ ਨੇ ਸ੍ਰੀਨਗਰ ਜ਼ਿਲ੍ਹੇ ਦੇ ਇਲਾਕੇ ਸੰਗਮ ਈਦਗਾਹ ‘ਚ ਸਰਕਾਰੀ ਬੁਆਏਜ਼ ਹਾਇਰ ਸੈਕੰਡਰੀ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਦੀ ਪਛਾਣ ਅਲੂਚੀ ਬਾਗ਼ ਨਿਵਾਸੀ ਮਹਿਲਾ ਪ੍ਰਿੰਸੀਪਲ ਸੁਪਿੰਦਰ ਕੌਰ ਤੇ ਜੰਮੂ ਨਿਵਾਸੀ ਦੀਪਕ ਚੰਦ ਵਜੋਂ ਹੋਈ ਹੈ। ਖ਼ਬਰ ਹੈ ਕਿ ਸਕੂਲ ‘ਚ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ, ਇਸ ਲਈ ਸਕੂਲ ਵਿੱਚ ਕੋਈ ਵਿਦਿਆਰਥੀ ਨਹੀਂ ਸੀ। ਜ਼ਿਕਰਯੋਗ ਹੈ ਕਿ ਇਹ ਹਮਲਾ ਸ੍ਰੀਨਗਰ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਅਤਿਵਾਦੀਆਂ ਵੱਲੋਂ ਇੱਕ ਮਸ਼ਹੂਰ ਕੈਮਿਸਟ ਸਮੇਤ ਤਿੰਨ ਲੋਕਾਂ ਦੀ ਗੋਲੀ ਮਾਰਨ ਹੱਤਿਆ ਦੇ ਤਿੰਨ ਦਿਨਾਂ ਬਾਅਦ ਹੋਇਆ ਹੈ।
Home Page ਕਸ਼ਮੀਰ ਵਾਦੀ ‘ਚ ਅਤਿਵਾਦੀਆਂ ਨੇ ਮਹਿਲਾ ਪ੍ਰਿੰਸੀਪਲ ਤੇ ਇੱਕ ਅਧਿਆਪਕ ਦੀ ਹੱਤਿਆ...