ਚੰਡੀਗੜ੍ਹ, 11 ਮਾਰਚ – 10 ਮਾਰਚ ਦਿਨ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਮੁੱਖ ਮੰਤਰੀ ਮਨੋਹਰ ਲਾਲਾ ਖੱਟਰ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਬੇਭਰੋਸਗੀ ਦਾ ਮਤਾ 32 ਵੋਟਾਂ ਦੇ ਮੁਕਾਬਲੇ 55 ਵੋਟਾਂ ਨਾਲ ਡਿੱਗ ਗਿਆ।
ਕਾਂਗਰਸ ਵੱਲੋਂ ਪੇਸ਼ ਬੇਭਰੋਸਗੀ ਦੇ ਮਤੇ ਦੇ ਹੱਕ ਵਿੱਚ ਕਾਂਗਰਸ ਦੇ 30 ਵਿਧਾਇਕਾਂ ਅਤੇ 2 ਆਜ਼ਾਦ ਵਿਧਾਇਕਾਂ ਨੇ ਵੋਟ ਪਾਈ। ਇਸ ਤੋਂ ਪਹਿਲਾਂ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ‘ਤੇ ਬਹਿਸ ਲਈ 2 ਘੰਟੇ ਦਾ ਸਮਾਂ ਨਿਰਧਾਰਿਤ ਕੀਤਾ ਪਰ ਬੁਲਾਰੇ ਜ਼ਿਆਦਾ ਹੋਣ ਕਰਕੇ ਇਸ ਨੂੰ 2 ਘੰਟੇ ਹੋਰ ਵਧਾ ਦਿੱਤਾ ਹੈ। ਬਹਿਸ ਦੀ ਸ਼ੁਰੂਆਤ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕੀਤੀ। ਜਿਨ੍ਹਾਂ ਸਭ ਨੂੰ ਮਤੇ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸੀ ਵਿਧਾਇਕ ਕਿਰਨ ਚੌਧਰੀ, ਰਣਧੀਰ ਸਿੰਘ ਕਾਦੀਆਂ ਨੇ ਬੇਭਰੋਸਗੀ ਮਤੇ ਦੀ ਹਮਾਇਤ ਕੀਤੀ, ਜਦੋਂ ਕਿ ਜੇਪੀ ਦਲਾਲ, ਕੰਵਰਪਾਲ ਗੁੱਜਰ ਨੇ ਮਤੇ ਦਾ ਵਿਰੋਧ ਕੀਤਾ ਹੈ। ਪ੍ਰਸ਼ਨਕਾਲ ਖ਼ਤਮ ਹੋਣ ਤੋਂ ਬਾਅਦ ਸਪੀਕਰ ਨੇ ਮੰਤਰੀ ਮੰਡਲ ਦੇ ਖ਼ਿਲਾਫ਼ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਸਵੀਕਾਰ ਕਰ ਲਿਆ। ਸਪੀਕਰ ਨੇ ਕਿਹਾ, “ਮੈਨੂੰ ਵਿਰੋਧੀ ਧਿਰ ਦੇ ਨੇਤਾ (ਭੁਪਿੰਦਰ ਸਿੰਘ ਹੁੱਡਾ) ਅਤੇ ਕਾਂਗਰਸ ਦੇ ਹੋਰ 27 ਵਿਧਾਇਕਾਂ ਵੱਲੋਂ ਅਵਿਸ਼ਵਾਸ-ਪ੍ਰਸਤਾਵ ਮਿਲਿਆ ਹੈ।
Home Page ਕਾਂਗਰਸ ਵੱਲੋਂ ਹਰਿਆਣਾ ਦੀ ਖੱਟਰ ਸਰਕਾਰ ਖ਼ਿਲਾਫ਼ ਲਿਆਂਦਾ ਬੇਭਰੋਸਗੀ ਮਤਾ 32 ਦੇ...