ਗੋਲਡ ਕੋਸਟ, 16 ਅਪ੍ਰੈਲ – ਭਾਰਤੀ ਖਿਡਾਰੀਆਂ ਨੇ ਇੱਥੇ 15 ਅਪ੍ਰੈਲ ਨੂੰ ਸਮਾਪਤ ਹੋਈਆਂ ‘ਕਾਮਨਵੈਲਥ ਗੇਮਜ਼ ੨੦੧੮’ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 26 ਸੋਨ, 20 ਚਾਂਦੀ ਤੇ 20 ਕਾਂਸੇ ਦੇ ਤਗਮਿਆਂ ਨਾਲ 66 ਤਗਮੇ ਜਿੱਤੇ ਕੇ ਦੇਸ਼ ਦੀ ਝੋਲੀ ਵਿੱਚ ਪਾਏ ਅਤੇ ਤਗਮਾ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਜਦੋਂ ਕਿ ਮੇਜ਼ਬਾਨ ਆਸਟਰੇਲੀਆ ਨੇ ਪਹਿਲੇ ਨੰਬਰ ਉੱਤੇ ਰਹਿੰਦੇ ਹੋਏ 80 ਸੋਨ, 59 ਚਾਂਦੀ ਤੇ 59 ਕਾਂਸੇ ਦੇ ਤਗਮਿਆਂ ਨਾਲ 198 ਤਗਮੇ ਜਿੱਤੇ, ਦੂਜੇ ਨੰਬਰ ਉੱਤੇ ਇੰਗਲੈਂਡ ਰਿਹਾ ਜਿਸ ਨੇ 45 ਸੋਨ, 45 ਚਾਂਦੀ ਤੇ 46 ਕਾਂਸੇ ਦੇ ਤਗਮਿਆਂ ਨਾਲ 136 ਤਗਮੇ ਜਿੱਤੇ। ਚੌਥੇ ਨੰਬਰ ਉੱਤੇ ਕੈਨੇਡਾ 15 ਸੋਨ, 40 ਚਾਂਦੀ ਤੇ 27 ਕਾਂਸੇ ਦੇ ਤਗਮਿਆਂ ਨਾਲ 82 ਤਗਮੇ ਜਿੱਤੇ ਅਤੇ ਪੰਜਵੇਂ ਸਥਾਨ ਉੱਤੇ ਨਿਊਜ਼ੀਲੈਂਡ ਰਿਹਾ ਜਿਸ ਨੇ 15 ਸੋਨ, 16 ਚਾਂਦੀ ਤੇ 15 ਕਾਂਸੇ ਦੇ ਤਗਮਿਆਂ ਨਾਲ 46 ਤਗਮੇ ਜਿੱਤੇ।
ਜ਼ਿਕਰਯੋਗ ਹੈ ਕਿ ਭਾਰਤ ਨੇ 4 ਸਾਲ ਪਹਿਲਾਂ ਗਲਾਸਗੋ ਵਿਖੇ 15 ਸੋਨ ਤਗਮਿਆਂ ਸਣੇ ਜਿੱਤੇ ਕੁੱਲ 64 ਤਗਮੇ ਜਿੱਤੇ ਸਨ ਅਤੇ ਤੀਜੇ ਸਥਾਨ ਉੱਤੇ ਰਿਹਾ ਸੀ, ਹੁਣ ਗੋਲਡ ਕੋਸਟ ਵਿੱਚ 66 ਤਗਮੇ ਜਿੱਤ ਕੇ ਵੀ ਤੀਜਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਨਿਊਜ਼ੀਲੈਂਡ ਨੇ ਗਲਾਸਗੋ ਵਿਖੇ 14 ਸੋਨ ਤਗਮਿਆਂ ਸਣੇ 45 ਤਗਮੇ ਜਿੱਤੇ ਸਨ ਅਤੇ ਛੇਵਾਂ ਸਥਾਨ ਹਾਸਲ ਕੀਤਾ ਸੀ ਜਦੋਂ ਕਿ ਹੁਣ 46 ਤਗਮਿਆਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ।
Home Page ਕਾਮਨਵੈਲਥ ਗੇਮਜ਼ 2018 : ਭਾਰਤ 66 ਤਗਮਿਆਂ ਨਾਲ ਤੀਜੇ ਅਤੇ ਨਿਊਜ਼ੀਲੈਂਡ 46...