ਬਰਮਿੰਘਮ, 1 ਅਗਸਤ – ਜੂਡੋ ‘ਚ ਭਾਰਤ ਲਈ ਐਲ ਸੁਸ਼ੀਲਾ ਦੇਵੀ ਨੇ ਔਰਤਾਂ ਦੇ 48 ਕਿੱਲੋਗ੍ਰਾਮ ਵਿੱਚ ਚਾਂਦੀ ਅਤੇ ਵਿਜੇ ਕੁਮਾਰ ਨੇ ਪੁਰਸ਼ਾਂ ਦੇ ਅਤੇ ਵਿਜੇ ਕੁਮਾਰ ਨੇ 60 ਕਿੱਲੋਗ੍ਰਾਮ ਵਰਗ ਵਿੱਚ ਕਾਂਸੀ ਦੇ ਤਗਮੇ ਜਿੱਤੇ। ਜਦੋਂ ਕਿ ਵੇਟਲਿਫ਼ਟਰ ਹਰਜਿੰਦਰ ਕੌਰ ਨੇ ਭਾਰਤ ਲਈ ਕਾਮਨਵੈਲਥ ਗੇਮਜ਼ ‘ਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਇਸ ਤਗਮੇ ਨਾਲ ਭਾਰਤ ਦੀ ਹੁਣ ਤੱਕ ਕਾਮਨਵੈਲਥ ਗੇਮਜ਼ ਵਿੱਚ ਤਗਮਿਆਂ ਦੀ ਕੁੱਲ ਗਿਣਤੀ 9 ਹੋ ਗਈ ਹੈ। ਭਾਰਤ ਦੀ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿੱਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ 212 ਕਿੱਲੋ ਭਾਰ ਚੁੱਕਿਆ। ਉਸ ਨੇ ਸਨੈਚ ‘ਚ 93 ਕਿੱਲੋਗ੍ਰਾਮ ਜਦੋਂ ਕਿ ਕਲੀਨ ਐਂਡ ਜਰਕ ‘ਚ 119 ਕਿੱਲੋਗ੍ਰਾਮ ਭਾਰ ਚੁੱਕਿਆ। ਇਸ ਈਵੈਂਟ ਦਾ ਸੋਨ ਤਗਮਾ ਸਾਰਾ ਡੇਵਿਸ ਨੇ 229 ਕਿੱਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ, ਜਦੋਂ ਕਿ ਕੈਨੇਡਾ ਦੀ ਅਲੈਕਸਿਸ ਨੇ 214 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ।
ਵੇਟਲਿਫ਼ਟਿੰਗ ਵਿੱਚ ਭਾਰਤ ਦਾ ਇਹ 7ਵਾਂ ਤਗਮਾ ਹੈ। ਇਸ ਤੋਂ ਇਲਾਵਾ ਜੂਡੋ ਵਿੱਚ ਭਾਰਤ ਨੂੰ 2 ਹੋਰ ਤਗਮੇ ਮਿਲੇ ਹਨ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ 3 ਗੋਲਡ, 3 ਸਿਲਵਰ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਲਾਅਨ ਬਾਲ ਅਤੇ ਬੈਡਮਿੰਟਨ ਵਿੱਚ 2 ਤਗਮੇ ਮਿਲਣੇ ਯਕੀਨੀ ਹਨ।
ਸੋਮਵਾਰ ਨੂੰ ਭਾਰਤ ਨੂੰ ਜੂਡੋ ਵਿੱਚ 2 ਤਗਮੇ ਮਿਲੇ। ਐਲ ਸੁਸ਼ੀਲਾ ਦੇਵੀ ਨੇ ਔਰਤਾਂ ਦੇ 48 ਕਿੱਲੋਗ੍ਰਾਮ ਵਿੱਚ ਚਾਂਦੀ ਅਤੇ ਵਿਜੇ ਕੁਮਾਰ ਨੇ ਪੁਰਸ਼ਾਂ ਦੇ ਅਤੇ ਵਿਜੇ ਕੁਮਾਰ ਨੇ 60 ਕਿੱਲੋਗ੍ਰਾਮ ਵਰਗ ਵਿੱਚ ਕਾਂਸੀ ਦੇ ਤਗਮੇ ਜਿੱਤੇ। ਫਾਈਨਲ ਮੈਚ ‘ਚ ਸੁਸ਼ੀਲਾ ਨੂੰ ਦੱਖਣੀ ਅਫ਼ਰੀਕਾ ਦੀ ਮਾਈਕਲ ਵੇਟਬੁਈ ਨੇ ਹਰਾਇਆ ਸੀ। ਦੂਜੇ ਪਾਸੇ ਵਿਜੇ ਕੁਮਾਰ ਨੇ ਇਪੋਨ ਤੋਂ ਅੰਕ ਲੈ ਕੇ ਸਾਈਪ੍ਰਸ ਦੇ ਪੈਟਰੋਸ ਕ੍ਰਿਸਟੋਡੋਲੀਡਜ਼ ਨੂੰ ਹਰਾਇਆ।
Home Page ਕਾਮਨਵੈਲਥ ਗੇਮਜ਼ 2022: ਜੂਡੋ ‘ਚ ਭਾਰਤ ਨੂੰ ਚਾਂਦੀ ਤੇ ਕਾਂਸੀ ਦਾ ਤਗਮਾ...