ਬਰਮਿੰਘਮ, 30 ਜੁਲਾਈ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਨੇ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 7 ਤਗਮੇ ਜਿੱਤੇ ਹਨ। ਜਿਸ ਵਿੱਚ 3 ਸੋਨ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਿਲ ਹੈ।
ਨਿਊਜ਼ੀਲੈਂਡ ਲਈ ਤਗਮੇ ਜਿੱਤਣ ਵਾਲਿਆਂ ਵਿੱਚ ਸਭ ਤੋਂ ਪਹਿਲਾਂ ਟ੍ਰਾਈਥਲਨ ਵਿੱਚ ਕੀਵੀ ਹੇਡਨ ਵਾਇਲਡ ਦਾ ਵਿਵਾਦਪੂਰਨ ਚਾਂਦੀ ਦਾ ਤਗਮਾ ਅਤੇ ਟਰੈਕ ਸਾਈਕਲਿੰਗ ਅਤੇ ਤੈਰਾਕੀ ਵਿੱਚ ਨਿਊਜ਼ੀਲੈਂਡ ਨੇ ਪਹਿਲੇ ਤਿੰਨ ਸੋਨ ਤਗਮੇ ਜਿੱਤੇ ਹਨ।
ਕੀਵੀ ਟਰੈਕ ਸਾਈਕਲਿਸਟਾਂ ਨੇ 2 ਸੋਨ ਤਗਮਿਆਂ ਸਮੇਤ 4 ਤਗਮੇ ਜਿੱਤੇ। ਕੀਵੀ ਪੁਰਸ਼ ਟੀਮ ਨੇ 4000 ਮੀਟਰ ਮੁਕਾਬਲੇ ਦੇ ਫਾਈਨਲ ਵਿੱਚ ਇੰਗਲੈਂਡ ਨੂੰ ਦੋ ਸਕਿੰਟਾਂ ਨਾਲ ਹਰਾ ਕੇ ਨਿਊਜ਼ੀਲੈਂਡ ਦਾ ਪਹਿਲਾ ਸੋਨ ਤਗਮਾ ਜਿੱਤਿਆ ਅਤੇ ਉਸ ਤੋਂ ਬਾਅਦ ਮਹਿਲਾ ਟੀਮ ਨੇ ਪੋਡੀਅਮ ਦੇ ਸਿਖਰਲੇ ਪੜਾਅ ‘ਤੇ ਖੜ੍ਹੇ ਹੋ ਕੇ ਦੂਜਾ ਸੋਨ ਤਗਮਾ ਜਿੱਤਿਆ। ਉਸ ਤੋਂ ਬਾਅਦ ਮਹਿਲਾ ਟੀਮ ਨੇ ਚਾਂਦੀ ਅਤੇ ਪੁਰਸ਼ਾਂ ਦੀ ਸਪ੍ਰਿੰਟ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।
ਤੈਰਾਕੀ ਵਿੱਚ ਡੈਮ ਸੋਫ਼ੀ ਪਾਸਕੋ ਨੇ ਆਪਣਾ 5ਵਾਂ ਕਾਮਨਵੈਲਥ ਗੇਮਜ਼ ਦਾ ਸੋਨ ਤਗਮਾ ਜਿੱਤਿਆ ਜੋ ਪੂਲ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਦੇ ਹੋਏ ਉਸ ਦਾ ਆਖ਼ਰੀ ਵੱਡਾ ਈਵੈਂਟ ਹੋ ਸਕਦਾ ਹੈ। S9 100m ਫ੍ਰੀਸਟਾਈਲ ਵਿੱਚ ਮੁਕਾਬਲਾ ਕਰਦੇ ਹੋਏ, ਬਰਮਿੰਘਮ ਵਿੱਚ ਉਸ ਦਾ ਇੱਕੋ ਇੱਕ ਈਵੈਂਟ, ਪਾਸਕੋ ਨੇ 1:02.95 ਦੇ ਸਮੇਂ ਵਿੱਚ ਆਸਟਰੇਲੀਆ ਦੀ ਐਮਿਲੀ ਬੀਕਰੌਫਟ ਨੂੰ 0.79 ਸਕਿੰਟ ਨਾਲ ਹਰਾਇਆ।
ਤੈਰਾਕੀ ਵਿੱਚ ਜੇਸੀ ਰੇਨੋਲਡਜ਼ ਨੇ ਪੁਰਸ਼ਾਂ ਦੇ 100 ਮੀਟਰ ਬੈਕਸਟ੍ਰੋਕ S9 ਵਿੱਚ ਚਾਂਦੀ ਦਾ ਤਗਮਾ ਜਿੱਤਿਆ।
Home Page ਕਾਮਨਵੈਲਥ ਗੇਮਜ਼ 2022: ਨਿਊਜ਼ੀਲੈਂਡ ਨੇ ਹੁਣ ਤੱਕ 7 ਤਗਮੇ ਜਿੱਤੇ, ਜਿਸ ‘ਚ...