ਬਰਮਿੰਘਮ, 1 ਅਗਸਤ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਨੇ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 19 ਤਗਮੇ ਜਿੱਤੇ ਹਨ। ਜਿਸ ਵਿੱਚ 10 ਸੋਨੇ, 5 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਿਲ ਹਨ। ਅੱਜ 3 ਸੋਨੇ, 1 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ ਹਨ।
ਟ੍ਰੈਕ ਸਾਈਕਲਿੰਗ ‘ਚ ਪੁਰਸ਼ਾਂ ਦੀ 15km ਸਕ੍ਰੈਚ ਰੇਸ ਦੇ ਫਾਈਨਲ ‘ਚ ਕੋਰਬਿਨ ਸਟ੍ਰੌਂਗ ਨੇ ਸੋਨੇ ਦਾ ਤਗਮਾ ਜਿੱਤਿਆ
ਤੈਰਾਕੀ ‘ਚ ਪੁਰਸ਼ਾਂ ਦੀ 200 ਮੀਟਰ ਬਟਰਫਲਾਈ ਦੇ ਫਾਈਨਲ ‘ਚ ਲੇਵਿਸ ਕਲੇਰਬਰਟ ਨੇ ਸੋਨੇ ਦਾ ਤਗਮਾ ਜਿੱਤਿਆ
ਤੈਰਾਕੀ ‘ਚ ਪੁਰਸ਼ਾਂ ਦੀ 100 ਮੀਟਰ ਬ੍ਰੈਸਟਸਟ੍ਰੋਕ SB8 ਦੇ ਫਾਈਨਲ ‘ਚ ਜੋਸ਼ੂਆ ਵਿਲਮਰ ਨੇ ਸੋਨੇ ਦਾ ਤਗਮਾ ਜਿੱਤਿਆ
ਤੈਰਾਕੀ ‘ਚ ਔਰਤਾਂ ਦੀ 100 ਮੀਟਰ ਬੈਕਸਟ੍ਰੋਕ S8 ਦੇ ਫਾਈਨਲ ‘ਚ ਤੁਪੂ ਨੀਉਫੀ ਨੇ ਸੋਨੇ ਦਾ ਤਗਮਾ ਜਿੱਤਿਆ
ਰਗਬੀ ਸੇਵਨਜ਼ ‘ਚ ਬਲੈਕ ਫਰਨਜ਼ ਸੇਵਨਜ਼ ਨੇ ਕੈਨੇਡਾ ਨੂੰ ਤੀਜੇ ਤੇ ਚੌਥੇ ਸਥਾਨ ਦੇ ਮੁਕਾਬਲੇ ‘ਚ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ
ਰਗਬੀ ਸੇਵਨਜ਼ ‘ਚ ਆਲ ਬਲੈਕਸ ਸੇਵਨਜ਼ ਨੇ ਆਸਟਰੇਲੀਆ ਨੂੰ ਤੀਜੇ ਤੇ ਚੌਥੇ ਸਥਾਨ ਦੇ ਮੁਕਾਬਲੇ ‘ਚ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ
Home Page ਕਾਮਨਵੈਲਥ ਗੇਮਜ਼ 2022: ਨਿਊਜ਼ੀਲੈਂਡ ਨੇ 6 ਹੋਰ ਤਗਮੇ ਜਿੱਤੇ, ਤਗਮਾ ਸੂਚੀ ‘ਚ...