ਬਰਮਿੰਘਮ, 2 ਅਗਸਤ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੇ ਹੁਣ ਤੱਕ ਕੁੱਲ 13 ਤਗਮੇ ਜਿੱਤੇ ਹਨ, ਜਿਸ ਵਿੱਚ 5 ਸੋਨੇ, 5 ਚਾਂਦੀ ਅਤੇ 3 ਕਾਂਸੀ ਦੇ ਤਗਮੇ ਹਨ। ਭਾਰਤ ਨੇ ਅੱਜ 4 ਤਗਮੇ ਜਿੱਤੇ, ਜਿਸ ਵਿੱਚ 2 ਸੋਨੇ ਅਤੇ 2 ਚਾਂਦੀ ਦੇ ਤਗਮੇ ਸ਼ਾਮਿਲ ਹਨ।
ਭਾਰਤੀ ਲਾਅਨ ਬਾਲਜ਼ ਟੀਮ ਨੇ ਕਾਮਨਵੈਲਥ ਗੇਮਜ਼ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਦੀ ਲਵਲੀ ਚੌਬੇ (ਲੀਡ), ਪਿੰਕੀ (ਸੈਕਿੰਡ), ਨਯਨਮੋਨੀ ਸੈਕਿਆ (ਥਰਡ) ਤੇ ਰੂਪਾ ਰਾਨੀ ਟਿਰਕੀ (ਸਲਿਪ) ਦੀ ਚੌਕੜੀ ਨੇ ਦੱਖਣੀ ਅਫ਼ਰੀਕਾ ਨੂੰ ਫਾਈਨਲ ਵਿੱਚ 17-0 ਨਾਲ ਮਾਤ ਦਿੱਤੀ। ਖੇਡ ਦੇ ਮਹਿਲਾ ਫੋਰ ਮੁਕਾਬਲੇ ਵਿੱਚ ਭਾਰਤ ਪਹਿਲੀ ਵਾਰ ਉੱਤਰਿਆ ਸੀ। ਭਾਰਤੀ ਦਲ ਦਾ ਕਾਮਨਵੈਲਥ ਗੇਮਜ਼ ਦਾ ਇਹ ਚੌਥਾ ਸੋਨ ਤਗਮਾ ਸੀ। ਵੇਟਲਿਫ਼ਟਿੰਗ ਤੋਂ ਇਲਾਵਾ ਕਿਸੇ ਮੁਕਾਬਲੇ ਵਿੱਚ ਇਹ ਪਹਿਲਾ ਸੋਨ ਤਗਮਾ ਵੀ ਰਿਹਾ ਹੈ। ਮਹਿਲਾ ਚਾਰ ਦੀ ਟੀਮ ਨੇ ਰੋਮਾਂਚਕ ਸੈਮੀਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਸੀ।
ਉਸ ਤੋਂ ਬਾਅਦ ਸਾਬਕਾ ਚੈਂਪੀਅਨ ਭਾਰਤ ਨੇ ਕਾਮਨਵੈਲਥ ਗੇਮਜ਼ ਦੇ ਪੁਰਸ਼ਾਂ ਦੇ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ ਵਿੱਚ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਹੈ। ਭਾਰਤ ਨੂੰ ਜੀ ਸਾਥੀਆਨ, ਅਚਿੰਤ ਸ਼ਰਤ ਕਮਲ ਅਤੇ ਹਰਮੀਤ ਦੇਸਾਈ ਨੇ ਜਿੱਤ ਦਵਾਈ। ਕਾਮਨਵੈਲਥ ਗੇਮਜ਼ ਵਿੱਚ ਇਹ ਭਾਰਤ ਦਾ 5ਵਾਂ ਸੋਨੇ ਦਾ ਤਗਮਾ ਰਿਹਾ।
ਭਾਰਤੀ ਬੈਡਮਿੰਟਨ ਮਿਕਸਡ ਟੀਮ ਨੇ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਜੋੜੀ ਨੂੰ ਮਲੇਸ਼ੀਆ ਦੇ ਖਿਡਾਰੀਆਂ ਨੇ 3-1 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਕਦੋਂ ਕਿ ਭਾਰਤ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਭਾਰਤ ਦੇ ਵੇਟਲਿਫ਼ਟਰ ਵਿਕਾਸ ਠਾਕੁਰ ਨੇ 96 ਕਿੱਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪੰਜਾਬ ਦੇ ਵਿਕਾਸ ਠਾਕੁਰ ਨੇ ਕੁੱਲ 346 ਕਿੱਲੋਗ੍ਰਾਮ (155 ਕਿੱਲੋਗ੍ਰਾਮ ਅਤੇ 191 ਕਿੱਲੋਗ੍ਰਾਮ) ਭਾਰ ਚੁੱਕ ਕੇ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਲਗਾਤਾਰ ਤੀਜੀਆਂ ਕਾਮਨਵੈਲਥ ਗੇਮਜ਼ ‘ਚ ਤਗਮਾ ਜਿੱਤਿਆ।
Home Page ਕਾਮਨਵੈਲਥ ਗੇਮਜ਼ 2022: ਭਾਰਤ ਨੇ 13 ਤਗਮੇ ਜਿੱਤੇ, ਤਗਮਾ ਸੂਚੀ ‘ਚ ਛੇਵੇਂ...