ਬਰਮਿੰਘਮ, 31 ਜੁਲਾਈ – ਭਾਰਤ ਦੀ ਬਿੰਦਿਆਰਾਣੀ ਦੇਵੀ ਨੇ ਇੱਥੇ ਕਾਮਨਵੈਲਥ ਗੇਮਜ਼ ਵਿੱਚ ਔਰਤਾਂ ਦੇ 55 ਕਿੱਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਨੂੰ ਵੇਟਲਿਫ਼ਟਿੰਗ ‘ਚ ਚੌਥਾ ਤਗਮਾ ਦਿਵਾਇਆ। ਮੀਰਾਬਾਈ ਚਾਨੂ ਦੇ ਸੋਨ ਤਗਮੇ ਤੋਂ ਤੁਰੰਤ ਬਾਅਦ 23 ਸਾਲਾ ਨੇ ਬਿੰਦਿਆਰਾਣੀ ਨੇ ਕਲੀਨ ਐਂਡ ਜਰਕ ਵਿੱਚ 116 ਕਿੱਲੋਗ੍ਰਾਮ ਚੁੱਕ ਕੇ ਖੇਡਾਂ ਦਾ ਰਿਕਾਰਡ ਬਣਾਇਆ। ਉਸ ਨੇ ਸਨੈਚ ‘ਚ 86 ਕਿੱਲੋ ਚੁੱਕ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਸੋਨ ਤਗਮਾ ਨਾਈਜੀਰੀਆ ਦੀ ਵੇਟਲਿਫ਼ਟਰ ਨੇ ਜਿੱਤਿਆ।
Home Page ਕਾਮਨਵੈਲਥ ਗੇਮਜ਼ 2022: ਵੇਟਲਿਫ਼ਟਿੰਗ ‘ਚ ਬਿੰਦਿਆਰਾਣੀ ਨੇ ਚਾਂਦੀ ਦਾ ਤਗਮਾ ਜਿੱਤਿਆ