ਕਿਰਨ ਬੇਦੀ ਉੱਤੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਚੇਨਈ, 14 ਜੂਨ – ਇੱਥੇ ਮੰਗਲਵਾਰ ਨੂੰ ਕਰਵਾਏ ਗਏ ਬੁੱਕ ਰਿਲੀਜ਼ ਸਮਾਗਮ ਵਿੱਚ ਪੁਡੂਚੇਰੀ ਦੀ ਸਾਬਕਾ ਲੈਫ਼ਟੀਨੈਂਟ ਗਵਰਨਰ ਤੇ ਸਾਬਕਾ ਆਈਪੀਐੱਸ ਅਫ਼ਸਰ ਕਿਰਨ ਬੇਦੀ ‘ਤੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਿਆ ਹੈ। ਉਸ ਨੇ ਸਮਾਗਮ ਦੌਰਾਨ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਸ ਨਾਲ ਸਿੱਧੇ ਤੌਰ ‘ਤੇ ਸਿੱਖਾਂ ਦਾ ਅਪਮਾਨ ਹੁੰਦਾ ਨਜ਼ਰ ਆ ਰਿਹਾ ਹੈ ਤੇ ਉੱਤੋਂ ਇਹ ਪੁੱਛਣਾ ਕਿ ਹਾਲ ਦੇ ਵਿੱਚ ਕੋਈ ਸਰਦਾਰ ਤਾਂ ਨਹੀਂ ਬੜੇ ਹੀ ਸ਼ਰਮ ਵਾਲੀ ਗੱਲ ਹੈ। ਇਸੇ ਦੌਰਾਨ ਕਿਰਨ ਬੇਦੀ ਨੇ ਟਵੀਟ ਕਰਦਿਆਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਸਿੱਖ ਧਰਮ ਦਾ ਬਹੁਤ ਸਨਮਾਨ ਕਰਦੀ ਹੈ, ਮੇਰੇ ਬਿਆਨ ਨੂੰ ਗ਼ਲਤ ਨਾ ਪੜ੍ਹਿਆ ਜਾਵੇ। ਮੈਂ ਸੇਵਾ ਭਾਵਨਾ ‘ਚ ਵਿਸ਼ਵਾਸ ਰੱਖਦੀ ਹਾਂ।