ਨਵੀਂ ਦਿੱਲੀ, 4 ਦਸੰਬਰ – ਵਿਗਿਆਨ ਭਵਨ ‘ਚ 3 ਦਸੰਬਰ ਨੂੰ ਕੇਂਦਰੀ ਮੰਤਰੀਆਂ ਨਾਲ ਮਿਲਣ ਗਏ ਕਿਸਾਨਾਂ ਨੇ ਸਰਕਾਰ ਵੱਲੋਂ ਕੀਤੀ ਗਈ ਦੁਪਹਿਰ ਦੇ ਭੋਜਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਸਿੰਘੂ ਬਾਰਡਰ ਤੋਂ ਆਈ ਵੈਨ ‘ਚੋਂ ਹੀ ਭੋਜਨ ਕਰਨ ਨੂੰ ਤਰਜੀਹ ਦਿੱਤੀ। ਦੁਪਹਿਰ ਵੇਲੇ ਜਦੋਂ ਲੰਚ ਬਰੇਕ ਐਲਾਨਿਆ ਗਿਆ ਤਾਂ ਵਿਗਿਆਨ ਭਵਨ ਦੇ ਬਾਹਰ ਵੈਨ ਭੋਜਨ ਲੈ ਕੇ ਪਹੁੰਚ ਗਈ ਜਿੱਥੇ ਕਰੀਬ 40 ਕਿਸਾਨ ਆਗੂ ਜੁੜ ਗਏ। ਲੋਕ ਸੰਘਰਸ਼ ਮੋਰਚੇ ਦੀ ਪ੍ਰਧਾਨ ਪ੍ਰਤਿਭਾ ਸ਼ਿੰਦੇ ਨੇ ਖ਼ਬਰ ਏਜੰਸੀ ਨੂੰ ਦੱਸਿਆ,”ਸਾਡੇ ਕਿਸਾਨ ਨੁਮਾਇੰਦਿਆਂ ਨੇ ਸਰਕਾਰ ਵੱਲੋਂ ਪੇਸ਼ ਕੀਤੀ ਗਈ ਦੁਪਹਿਰ ਦੇ ਖਾਣੇ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਹੈ। ਅਸੀਂ ਸਿੰਘੂ ਬਾਰਡਰ ਤੋਂ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਹੈ।” ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨੇ ਸਰਕਾਰ ਨੂੰ ਕਿਹਾ ਕਿ ਉਹ ਖਾਣ-ਪੀਣ ਦੀ ਮੇਜ਼ਬਾਨੀ ਛੱਡ ਕੇ ਮਸਲੇ ਨੂੰ ਸੁਲਝਾਉਣ ‘ਤੇ ਧਿਆਨ ਕੇਂਦਰਿਤ ਕਰਨ। ਸ਼ਿੰਦੇ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਲੰਚ ਦੀ ਕਿਵੇਂ ਪੇਸ਼ਕਸ਼ ਕਰ ਸਕਦੀ ਹੈ ਜਦੋਂ ਕਿ ਲੱਖਾਂ ਕਿਸਾਨ ਸੜਕਾਂ ‘ਤੇ ਬੈਠੇ ਹੋਏ ਹਨ।
Home Page ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰੀ ਭੋਜਨ ਨਹੀਂ ਖਾਦਾ