ਵਿਸ਼ਾਖਾਪਟਨਮ, 5 ਫਰਵਰੀ – ਇਥੇ ਭਾਰਤ ਨੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੜੀ ਨੂੰ 1-1 ਦੇ ਨਾਲ ਬਰਾਬਰ ਕਰ ਲਿਆ ਹੈ। ਇੰਗਲੈਂਡ ਨੇ ਹੈਦਰਾਬਾਦ ’ਚ ਖੇਡੇ ਗਏ ਪਹਿਲੇ ਟੈਸਟ ਨੂੰ 28 ਦੌੜਾਂ ਨਾਲ ਜਿੱਤਿਆ ਸੀ। ਜਿੱਤ ਲਈ 399 ਦੌੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 292 ਦੌੜਾਂ ’ਤੇ ਆਊਟ ਹੋ ਗਈ। ਇੰਗਲੇਂਡ ਲਈ ਜੈਕ ਕ੍ਰਾਊਲੀ ਨੇ ਸਭ ਤੋਂ ਵਧ 73 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਿਵਨ ਨੇ ਇਸ ਪਾਰੀ ’ਚ ਤਿੰਨ ਤਿੰਨ ਵਿਕਟ ਲਏ। ਲੜੀ ਦਾ ਤੀਜਾ ਟੈਸਟ 15 ਫਰਵਰੀ ਤੋਂ ਰਾਜਕੋਟ ’ਚ ਖੇਡਿਆ ਜਾਵੇਗਾ।
Cricket ਕਿ੍ਕਟ: ਭਾਰਤ ਨੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ ’ਚ 106 ਦੌੜਾਂ ਨਾਲ...