ਵੈਲਿੰਗਟਨ – ਨਿਊਜ਼ੀਲੈਂਡ ਦੀ ਟੀਮ ਨੇ ਵੈਸਟ ਇੰਡੀਜ਼ ਖ਼ਿਲਾਫ਼ ਆਉਣ ਵਾਲੀ ਟੀ-20 ਸੀਰੀਜ਼ ਲਈ ਆਪਣੇ ਦੋ ਅਹਿਮ ਖਿਡਾਰੀਆਂ ਤੇਜ਼ ਗੇਂਦਬਾਜ਼ ਕਾਈਲ ਮਿਲਸ ਅਤੇ ਚੋਟੀ ਕ੍ਰਮ ਦੇ ਬੱਲੇਬਾਜ਼ ਵਿਲੀਅਮਸਨ ਨੂੰ ਟੀਮ ‘ਚੋਂ ਬਾਹਰ ਕਰ ਦਿੱਤਾ ਹੈ। ਵੈਸਟ ਇੰਡੀਜ਼ ਖ਼ਿਲਾਫ਼ ਆਕਲੈਂਡ ਅਤੇ ਵੈਲਿੰਗਟਨ ‘ਚ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਦੀ 14 ਮੈਂਬਰੀ ਟੀਮ ਵਿੱਚ ਬ੍ਰੈਂਡਨ ਮੈਕੁਲਮ (ਕਪਤਾਨ), ਕੋਰੀ ਐਂਡਰਸਨ, ਮਾਰਟਿਨ ਗੁਪਟਿਲ, ਮਿਸ਼ੇਲ ਮੈਕਲੇਨਘਨ, ਨਾਥਨ ਮੈਕੁਲਮ, ਐਡਮ ਮਿਲਨੇ, ਕੋਲਿਨ ਮੁਨਰੋ, ਜੇਮਸ ਨੀਸ਼ਾਨ, ਲਿਊਕ ਰੋਂਚੀ, ਜੇਸੀ ਰਾਈਡਰ, ਟਿਮ ਸਾਊਦੀ ਅਤੇ ਰਾਸ ਟੇਲਰ ਨੂੰ ਸ਼ਾਮਲ ਕੀਤਾ ਗਿਆ ਹੈ।
ਕੌਮੀ ਚੋਣਕਰਤਾ ਮੈਨੇਜਰ ਬਰੂਸ ਐਗਰ ਨੇ ਦੱਸਿਆ ਕਿ ਅਸੀਂ ਇਸ ਗਰੁੱਪ ਨੂੰ ਅੱਗੇ ਵੀ ਟੀਮ ‘ਚ ਬਣਾਈ ਰੱਖਣਾ ਚਾਹੁੰਦੇ ਹਾਂ। ਸਾਡੀ ਟੀਮ ‘ਚ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ। ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੇ ਕੋਲ ਚੰਗੇ ਖਿਡਾਰੀ ਹਨ। ਕੋਰੀ ਐਂਡਰਸਨ ਦੇ ਰੂਪ ‘ਚ ਉਨ੍ਹਾਂ ਕੋਲ ਮਜ਼ਬੂਤ ਬੱਲੇਬਾਜ਼ੀ ਕ੍ਰਮ ਹੈ ਜਿਸ ਨੇ ਤੀਜੇ ਇਕ ਰੋਜ਼ਾ ਮੈਚ ‘ਚ ਸਭ ਤੋਂ ਤੇਜ਼ ਇਕ ਰੋਜ਼ਾ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਕਾਇਮ ਕੀਤਾ ਹੈ। ਇਸ ਦੇ ਇਲਾਵਾ ਓਪਨਿੰਗ ਬੱਲੇਬਾਜ਼ਾਂ ਦੇ ਰੂਪ ‘ਚ ਕੀਵੀ ਟੀਮ ਦੇ ਕੋਲ ਜੇਸੀ ਰਾਈਡਰ, ਮਾਰਟਿਨ ਗੁਪਟਿਲ ਅਤੇ ਮੱਧ ਕ੍ਰਮ ‘ਚ ਕਪਤਾਨ ਬ੍ਰੈਂਡਨ ਮੈਕੁਲਮ ਅਤੇ ਐਂਡਰਸਨ ਜਿਹੇ ਖਿਡਾਰੀ ਹਨ।
NZ News ਕੀਵੀ ਟੀ-੨੦ ਟੀਮ ‘ਚੋਂ ਮਿਲਸ ਤੇ ਕੇਨ ਬਾਹਰ