ਦੁਬਈ, 10 ਜਨਵਰੀ – ਭਾਰਤ ਮੂਲ ਦੇ ਨਿਊਜ਼ੀਲੈਂਡ ਦੇ ਕ੍ਰਿਕਟਰ ਸਪਿੰਨਰ ਐਜਾਜ਼ ਪਟੇਲ ਨੇ ਮੁੰਬਈ ਵਿੱਚ ਭਾਰਤੀ ਟੀਮ ਖ਼ਿਲਾਫ਼ ਦੂਜੇ ਟੈੱਸਟ ਮੈਚ ਵਿੱਚ ਇੱਕ ਪਾਰੀ ‘ਚ 10 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਸੰਬਰ ਮਹੀਨੇ ਦਾ ਆਈਸੀਸੀ ਦਾ ‘ਪਲੇਅਰ ਆਫ਼ ਦਿ ਮੰਥ’ (ਮਹੀਨੇ ਦਾ ਸਭ ਤੋਂ ਵਧੀਆ ਖਿਡਾਰੀ) ਐਵਾਰਡ ਜਿੱਤਿਆ। ਖੱਬੇ ਹੱਥ ਦੇ ਸਪਿੰਨਰ ਨੂੰ ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਅਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਨਾਲ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਕੀਵੀ ਸਪਿੰਨਰ ਐਜਾਜ਼ ਪਟੇਲ ਨੇ ਮੁੰਬਈ ਟੈੱਸਟ ਵਿੱਚ ਹਾਸਿਲ ਕੀਤੀ ਆਪਣੀ ਇਸ ਉਪਲਬਧੀ ਦੇ ਜ਼ੋਰ ‘ਤੇ ਦੋਹਾਂ ਨੂੰ ਪਛਾੜ ਦਿੱਤਾ।
Cricket ਕੀਵੀ ਸਪਿੰਨਰ ਐਜਾਜ਼ ਪਟੇਲ ਨੇ ਆਈਸੀਸੀ ਦਾ ‘ਪਲੇਅਰ ਆਫ਼ ਦਿ ਮੰਥ’ ਐਵਾਰਡ...